27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਧੂਰੀ ਵਿਚ ਟਰੈਕ ਡਬਲਿੰਗ ਦੇ ਕੰਮ ਕਰਨ ਕਈ ਰੇਲ ਗੱਡੀਆਂ ਰੱਦ, ਡਾਇਵਰਟ ਅਤੇ ਅੰਸ਼ਿਕ ਤੌਰ 'ਤੇ ਰੱਦ ਹੋਈਆਂ <br/>

ਅਜੀਤ ਡੈਸਕ 05-12-2025
ਬਰਨਾਲਾ, 4 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਧੂਰੀ ਵਿਚ ਟਰੈਕ ਡਬਲਿੰਗ ਦੇ ਕੰਮ ਕਾਰਨ ਕਈ ਰੇਲ ਗੱਡੀਆਂ ਨੂੰ ਰੱਦ, ਡਾਇਵਰਟ ਅਤੇ ਅੰਸ਼ਿਕ ਤੌਰ 'ਤੇ ਰੱਦ ਕੀਤਾ ਗਿਆ ਹੈ | ਸਟੇਸ਼ਨ ਸੁਪਰਡੈਂਟ ਰੇਲਵੇ ਸਟੇਸ਼ਨ ਬਰਨਾਲਾ ਪ੍ਰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਪ੍ਰਸ਼ਾਸਨ ਨੇ ਨਾਲ-ਇੰਟਰਲਾਕਿੰਗ ਕੰਮ ਦੇ ਚੱਲਦੇ ਆਰ.ਬੀ.ਆਰ ਸੈਕਸ਼ਨ 'ਤੇ ਸੁਧਾਰ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਅੰਬਾਲਾ-ਬਠਿੰਡਾ (54551), ਬਠਿੰਡਾ-ਅੰਬਾਲਾ (54552), ਧੂਰੀ-ਬਠਿੰਡਾ (14509), ਅਤੇ ਬਠਿੰਡਾ-ਅੰਬਾਲਾ (14510) ਵਰਗੀਆਂ ਰੇਲ ਗੱਡੀਆਂ 3 ਦਸੰਬਰ ਤੋਂ 5 ਫਰਵਰੀ, 2026 ਤੱਕ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ | ਇਸੇ ਤਰ੍ਹਾਂ, ਸ਼੍ਰੀ ਗੰਗਾਨਗਰ-ਅੰਬਾਲਾ (14735) ਨੂੰ ਬਠਿੰਡਾ ਤੋਂ ਅੰਬਾਲਾ ਤੱਕ ਅੰਸ਼ਿਕ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ | ਹਾਲਾਂਕਿ, ਇਹ ਰੇਲ ਗੱਡੀ ਬਠਿੰਡਾ ਤੋਂ ਗੰਗਾਨਗਰ ਤੱਕ ਚੱਲਦੀ ਰਹੇਗੀ | ਇਸੇ ਤਰ੍ਹਾਂ, ਬਠਿੰਡਾ-ਅੰਬਾਲਾ (14736) ਨੂੰ 17 ਦਸੰਬਰ ਤੋਂ 5 ਫਰਵਰੀ 2026 ਤੱਕ ਅੰਸ਼ਿਕ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ | ਅੰਬਾਲਾ-ਸ਼੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ (14526/14525) ਨੂੰ 17 ਜਨਵਰੀ 2026 ਤੋਂ 5 ਫਰਵਰੀ 2026 ਤੱਕ ਰੱਦ ਕਰ ਦਿੱਤਾ ਗਿਆ ਹੈ | ਫਾਜ਼ਿਲਕਾ-ਦਿੱਲੀ ਇੰਟਰਸਿਟੀ ਐਕਸਪ੍ਰੈਸ (14507/14508) ਅਤੇ ਫਿਰੋਜ਼ਪੁਰ-ਹਰਿਦੁਆਰ (12626/12625) ਨੂੰ 27 ਜਨਵਰੀ 2026 ਤੋਂ 5 ਫਰਵਰੀ 2026 ਤੱਕ ਰੱਦ ਕਰ ਦਿੱਤਾ ਗਿਆ ਹੈ | ਵਰਨਣਯੋਗ ਹੈ ਕਿ ਸ਼੍ਰੀ ਗੰਗਾਨਗਰ-ਨਾਂਦੇੜ ਸਾਹਿਬ ਸੁਪਰਫਾਸਟ ਟ੍ਰੇਨ (12486/12440) ਵਾਇਆ ਬਠਿੰਡਾ-ਜਾਖਲ-ਦਿੱਲੀ, ਅਤੇ ਬੀਕਾਨੇਰ ਜੰਕਸ਼ਨ-ਦਿੱਲੀ ਸਰਾਏ ਰੋਹਿਲਾ (12456/12455) ਵਾਇਆ ਬਠਿੰਡਾ-ਜਾਖਲ-ਦਿੱਲੀ ਆਪਣੇ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ਚੱਲ ਰਹੀਆਂ ਹਨ |

ਪਿਛਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਹੰਡਿਆਇਆ ਵਿਖੇ ਸਫ਼ਾਈ ਸੇਵਕਾਂ ਨੇ ਹੜਤਾਲ ਕਰ ਕੇ ਕੀਤੀ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।