27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 05-12-2025
ਬਰਨਾਲਾ, 4 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਫ਼ਰਦ ਕੇਂਦਰ ਕੰਪਿਊਟਰ ਆਪਰੇਟਰਾਂ ਦੀਆਂ ਮੰਗਾਂ ਅਤੇ ਵਿਭਾਗ ਦੁਆਰਾ ਕੋਈ ਪਾਲਸੀ ਬਾਰੇ ਵਿਚਾਰ ਵਟਾਂਦਰਾ ਨਾ ਕਰਨ ਕਾਰਨ ਆਪ੍ਰੇਟਰਾਂ ਨੇ ਅੱਧੇ ਦਿਨ ਲਈ ਕਲਮ ਛੋੜ ਹੜਤਾਲ ਕਰ ਕੇ ਪ੍ਰਦਰਸਨ ਕੀਤਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਆਪਣੀਆਂ ਮੰਗਾ ਸਬੰਧੀ ਮੰਗ-ਪੱਤਰ ਦਿੱਤਾ ਗਿਆ | ਫ਼ਰਦ ਕੇਂਦਰ ਆਪਰੇਟਰ ਵੀਰਪਾਲ ਕੌਰ, ਤੀਰਥ ਸਿੰਘ, ਸਤਨਾਮ ਸਿੰਘ ਨੇ ਦੱਸਿਆ ਕਿ ਸਾਨੂੰ ਜਮਾਬੰਦੀਆਂ, ਖ਼ਸਰਾ ਗਿਰਦਾਵਰੀ, ਇੰਤਕਾਲਾਤ ਦਰਜ ਕਰਨ ਪੰਜਾਬ ਦੇ ਮਾਲ ਰਿਕਾਰਡ ਨੂੰ ਕੰਪਿਊਟਰਾਈਜ਼ ਕਰ ਕੇ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਇਕ ਪ੍ਰਾਈਵੇਟ ਕੰਪਨੀ ਸੀ.ਐੱਮ.ਐੱਸ. ਕੰਪਿਊਟਰਜ਼ ਲਿਮ. ਕੰਪਨੀ ਦੁਆਰਾ ਭਰਤੀ ਕੀਤਾ ਗਿਆ ਸੀ | ਅਸੀਂ ਲਗਭਗ ਪਿਛਲੇ 18 ਸਾਲਾਂ ਤੋਂ ਬਿਨਾਂ ਕਿਸੇ ਰੁਕਾਵਟ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਦਾ ਮੈਨੂਅਲ ਜਮਾਂਬੰਦੀ ਤੋ ਡਿਜੀਟਲ ਜਮਾਂਬੰਦੀ (ਜਮਾਂਬੰਦੀਆਂ ਤਿਆਰ ਕਰਨਾ, ਇੰਤਕਾਲ ਦਰਜ ਕਰਨਾ, ਪੀ.ਐੱਮ. ਕਿਸਾਨ ਯੋਜਨਾ, ਕਰਜ਼ਾ ਮੁਆਫ਼ੀ ਐਂਟਰੀਆਂ, ਖ਼ਰਾਬੇ ਦਾ ਰਿਕਾਰਡ ਦਰਜ ਕਰਨਾ) ਦਾ ਰਿਕਾਰਡ ਆਨਲਾਈਨ ਕੀਤਾ ਹੈ ਅਤੇ ਹੋਰ ਸੇਵਾਵਾਂ ਚੋਣਾਂ ਦੀ ਡਿਊਟੀ ਅਤੇ ਕੋਵਿਡ-19 ਦੌਰਾਨ ਵਰਕ ਸਟੇਸ਼ਨਾਂ ਅਤੇ ਫ਼ੀਲਡ ਵਿਚ ਕੰਮ ਕਰਦੇ ਆ ਰਹੇ ਹਾਂ | ਉਨ੍ਹਾਂ ਦੱਸਿਆ ਕਿ ਸਾਨੂੰ ਕੰਪਨੀ ਵਲੋਂ ਸਿਰਫ਼ 8-9 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਹੀ ਦਿੱਤੀ ਜਾ ਰਹੀ ਹੈ, ਜੋ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਬਹੁਤ ਘੱਟ ਹੈ | ਜਦਕਿ ਕੰਪਨੀ ਵਲੋਂ ਹਰ ਸਾਲ ਤਨਖ਼ਾਹ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ | ਜਦੋਂ ਵੀ ਮੁਲਾਜ਼ਮਾਂ ਵਲੋਂ ਤਨਖ਼ਾਹ ਦੇ ਵਾਧੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਮੁਲਾਜ਼ਮਾਂ ਦਾ ਵਿੱਤੀ ਤੇ ਸਮਾਜਿਕ ਸ਼ੋਸ਼ਣ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁਲਾਜ਼ਮ ਲੰਬੇ ਸਮੇਂ ਤੋਂ ਫ਼ਰਦ ਕੇਂਦਰ ਨਾਲ ਜੁੜੇ ਹਨ ਅਤੇ ਕਾਫ਼ੀ ਮੁਲਾਜ਼ਮਾਂ ਦੀ ਉਮਰ ਸੀਮਾ ਵੀ ਲੰਘ ਚੁੱਕੀ ਹੈ ਕਿ ਉਹ ਕੋਈ ਹੋਰ ਨੌਕਰੀ ਪ੍ਰਾਪਤ ਕਰ ਸਕਣ | ਇਸ ਲਈ ਮੰਗ ਕੀਤੀ ਗਈ ਹੈ ਕਿ ਸਾਨੂੰ ਉਜਰਤ ਕਾਨੂੰਨ ਦੇ ਤਹਿਤ ਬਣਦੀ ਤਨਖ਼ਾਹ ਦਿੱਤੀ ਜਾਵੇ ਅਤੇ ਕੰਪਿਊਟਰ ਆਪਰੇਟਰਾਂ ਦੀਆ ਸੇਵਾਵਾਂ ਨੂੰ ਵਿਭਾਗ ਅਧੀਨ ਲਿਆ ਜਾਵੇ | ਇਸ ਮੌਕੇ ਲਖਵਿੰਦਰ ਸਿੰਘ, ਸੁਖਦੀਪ ਸਿੰਘ, ਜਗਸੀਰ ਸਿੰਘ, ਗਗਨਦੀਪ ਸਿੰਘ, ਸੰਦੀਪ ਸਿੰਘ, ਪਰਵਿੰਦਰ ਕੌਰ, ਕੁਲਦੀਪ ਕੁਮਾਰ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਕਨਵਰਜੀਤ ਸਿੰਘ, ਅਮਨਦੀਪ ਕੌਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਸਬ-ਡਵੀਜ਼ਨ ਮਹਿਲ ਕਲਾਂ ਦਾ ਦੌਰਾ ਕਰ ਕੇ ਲਿਆ ਚੋਣ ਪ੍ਰਬੰਧਾਂ ਦਾ ਜਾਇਜ਼ਾ <br/> ਅਗਲੀ ਖ਼ਬਰ ਧੂਰੀ ਵਿਚ ਟਰੈਕ ਡਬਲਿੰਗ ਦੇ ਕੰਮ ਕਰਨ ਕਈ ਰੇਲ ਗੱਡੀਆਂ ਰੱਦ, ਡਾਇਵਰਟ ਅਤੇ ਅੰਸ਼ਿਕ ਤੌਰ 'ਤੇ ਰੱਦ ਹੋਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।