18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਅਗਾਂਹ ਵਧੂ ਕਿਸਾਨ ਹਰਪ੍ਰੀਤ ਸਿੰਘ ਹਮੀਦੀ ਕਿਸਾਨਾਂ ਲਈ ਬਣਿਆ ਰਾਹ ਦਸੇਰਾ

ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਅਗਾਂਹ ਵਧੂ ਕਿਸਾਨ ਹਰਪ੍ਰੀਤ ਸਿੰਘ ਹਮੀਦੀ ਨੂੰ ਸਨਮਾਨ ਕਰਦੇ ਹੋਏ | ਅਜੀਤ ਤਸਵੀਰ <br/> 24-11-2025
ਮਹਿਲ ਕਲਾਂ, 23 ਨਵੰਬਰ (ਅਵਤਾਰ ਸਿੰਘ ਅਣਖੀ)-ਕਿਸਾਨਾਂ ਨੇ ਰਵਾਇਤੀ ਫ਼ਸਲ ਚੱਕਰ ਵਿਚ ਤਬਦੀਲੀ ਕਰ ਕੇ ਨਵੇਂ ਫ਼ਸਲੀ ਚੱਕਰ ਅਪਣਾਏ ਹਨ ਅਤੇ ਆਪਣੀ ਖੇਤੀ ਆਮਦਨੀ ਵਿਚ ਵਾਧਾ ਕਰ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ | ਅਜਿਹੇ ਉੱਦਮੀ ਕਿਸਾਨਾਂ 'ਚੋਂ ਇਕ ਹੈ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਦਿਉਲ ਪੁੱਤਰ ਸੱਜਣ ਸਿੰਘ ਵਾਸੀ ਹਮੀਦੀ (ਬਰਨਾਲਾ) ਕਿਸਾਨ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਣਕ, ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਆਪਣੇ 35 ਏਕੜ ਜ਼ਮੀਨ 'ਤੇ ਲਗਾਤਾਰ ਝੋਨਾ, ਆਲੂ ਅਤੇ ਮੱਕੀ ਦੀ ਫ਼ਸਲ ਉਗਾ ਰਿਹਾ ਹੈ | ਜਿਹੜੀ ਕਿ ਆਰਥਿਕ ਤੌਰ 'ਤੇ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ | ਉਹ ਹਰ ਸਾਲ 35 ਕੁਇੰਟਲ ਝੋਨਾ, 150 ਕੁਇੰਟਲ ਆਲੂ ਅਤੇ 35 ਕੁਇੰਟਲ ਮੱਕੀ ਦਾ ਝਾੜ ਲੈ ਰਿਹਾ ਹੈ | ਫਿਰ 15 ਏਕੜ ਵਿਚ ਮੱਕੀ ਤੇ ਬਾਕੀ ਜ਼ਮੀਨ 'ਤੇ ਮੂੰਗੀ ਦੀ ਬਿਜਾਈ ਕਰਦਾ ਹੈ | ਉਨ੍ਹਾਂ ਦੱਸਿਆ ਕਿ ਉਹ ਪਿੰਡ ਦੀ ਸਹਿਕਾਰੀ ਸੁਸਾਇਟੀ ਤੋਂ ਖੇਤੀ ਮਸ਼ੀਨਰੀ ਲੈ ਕੇ ਆਪਣੀ ਫ਼ਸਲ ਦੀ ਬਿਜਾਈ ਕਰਦਾ ਹੈ | ਉਸ ਨੇ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਗਾਈ ਤੇ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਈਨ ਮਸ਼ੀਨ ਨਾਲ ਝੋਨੇ ਦੀ ਕਟਾਈ ਕਰ ਕੇ ਫਿਰ ਉਸ ਉਪਰ ਮਲਚਰ ਅਤੇ ਫਿਰ ਸੁਪਰ ਸੀਡਰ ਫੇਰ ਕੇ, ਫਿਰ ਪਲੋ ਮਾਰ ਕੇ ਰੋਟਾਵੇਟਰ ਅਤੇ ਤਵੀਆਂ ਨਾਲ ਖੇਤ ਤਿਆਰ ਕਰ ਕੇ ਆਲੂ ਦੀ ਬਿਜਾਈ ਕਰਦਾ ਹੈ | ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ ਹਰਪ੍ਰੀਤ ਸਿੰਘ ਵਾਤਾਵਰਨ ਸੰਭਾਲ ਤੇ ਵਾਤਾਵਰਨ ਤਬਦੀਲੀ ਨੂੰ ਸਮਝਦਿਆਂ ਹੋਇਆਂ ਫ਼ਸਲੀ ਵਿਭਿੰਨਤਾ ਅਪਣਾ ਰਿਹਾ ਹੈ, ਹੋਰਨਾਂ ਕਿਸਾਨਾਂ ਨੂੰ ਵੀ ਇਸ ਤੋਂ ਸਿੱਖਿਆ ਲੈ ਕੇ ਪਰਾਲੀ ਦੀ ਸੁਚੱਜੀ ਵਰਤੋਂ ਕਰ ਕੇ ਕਣਕ, ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ |
ਪਿਛਲੀ ਖ਼ਬਰ ਸੰਸਦ ਮੈਂਬਰ ਮੀਤ ਹੇਅਰ ਨੇ 2.88 ਕਰੋੜ ਦੀ ਲਾਗਤ ਵਾਲੀਆਂ ਚਾਰ ਸੜਕਾਂ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਗੁਰਦੁਆਰਾ ਸੋਹੀਆਣਾ ਸਾਹਿਬ ਧੌਲਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ 'ਤੇ ਸ਼ਹੀਦਾਂ ਦੀ 350 ਸਾਲਾ ਸ਼ਤਾਬਦੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।