ਫਿਰੋਜ਼ਪੁਰ,18 ਅਕਤੂਬਰ (ਰਾਕੇਸ਼ ਚਾਵਲਾ)- ਰੇਲ ਵਿਭਾਗ ਅਨੁਸਾਰ- 2 ਗੱਡੀਆਂ ਦੇ ਰੂਟ 'ਚ ਬਦਲਾਅ ਕੀਤੇ ਗਏ ਹਨ l ਜਿਸ ਦੇ ਚੱਲਦੇ ਰੇਲ ਗੱਡੀਆਂ ਜਲੰਧਰ ਦੀ ਬਜਾਏ ਲੁਧਿਆਣਾ ਤੱਕ ਹੀ ਚੱਲਣਗੀਆਂl ਉੱਤਰੀ ਰੇਲਵੇ ਵਲੋਂ ਅੱਜ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਸੰਚਾਲਨ ਸਬੰਧੀ ਕਾਰਨਾਂ ਕਰਕੇ 2 ਰੇਲ ਗੱਡੀਆਂ ਨੂੰ ਅੰਸ਼ਕ ਤੌਰ 'ਤੇ ਰੱਦ ਕੀਤਾ ਗਿਆ ਹੈ। ਸ਼ਾਰਟ-ਟਰਮੀਨੇਟ (ਵਿਚਕਾਰ ਹੀ ਸਮਾਪਤ): ਗੱਡੀ ਨੰਬਰ 14681, ਨਵੀਂ ਦਿੱਲੀ-ਜਲੰਧਰ ਸਿਟੀ ਜੋ 18.10.2026 ਨੂੰ ਚੱਲੇਗੀ, ਆਪਣੇ ਨਿਰਧਾਰਤ ਸਟੇਸ਼ਨ ਜਲੰਧਰ ਸਿਟੀ ਤੱਕ ਨਹੀਂ ਜਾਵੇਗੀ।
ਇਹ ਗੱਡੀ ਲੁਧਿਆਣਾ ਜੰਕਸ਼ਨ 'ਤੇ ਹੀ ਸਮਾਪਤ ਹੋ ਜਾਵੇਗੀ। ਲੁਧਿਆਣਾ ਤੋਂ ਜਲੰਧਰ ਵਿਚਾਲੇ ਰੱਦ ਰਹੇਗੀ। ਸ਼ਾਰਟ-ਓਰੀਜੀਨੇਟ (ਅੱਗੇ ਤੋਂ ਸ਼ੁਰੂ):ਗੱਡੀ ਨੰਬਰ 14682, ਜਲੰਧਰ ਸਿਟੀ - ਨਵੀਂ ਦਿੱਲੀ ਜੋ 19.10.2026 ਨੂੰ ਚੱਲੇਗੀ, ਜਲੰਧਰ ਸਿਟੀ ਤੋਂ ਨਹੀਂ ਚੱਲੇਗੀ। ਇਹ ਗੱਡੀ ਲੁਧਿਆਣਾ ਜੰਕਸ਼ਨ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਜਲੰਧਰ ਤੋਂ ਲੁਧਿਆਣਾ ਵਿਚਾਲੇ ਰੱਦ ਰਹੇਗੀ।
ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਅਨੁਸਾਰ ਯਾਤਰੀਆਂ ਨੂੰ ਅਪੀਲ ਹੈ ਕਿ ਯਾਤਰਾ ਤੋਂ ਪਹਿਲਾਂ ਹੈਲਪਲਾਈਨ ਨੰਬਰ 139 'ਤੇ ਸੰਪਰਕ ਕਰਕੇ ਗੱਡੀ ਦੀ ਸਥਿਤੀ ਜ਼ਰੂਰ ਚੈੱਕ ਕਰ ਲੈਣ।