ਬਰਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਐਚ.ਜੀ. ਸਿਟੀ, ਹੰਡਿਆਇਆ ਰੋਡ ਬਰਨਾਲਾ ਵਿਖੇ ਪੰਜਾਬ ਦੇ ਪ੍ਰਸਿੱਧ ਲਾਇਲਪੁਰ ਸਵੀਟਸ ਦੀ ਸ਼ੁਰੂਆਤ ਮਿਤੀ 20 ਅਕਤੂਬਰ ਨੂੰ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਜੀ. ਸਿਟੀ ਦੇ ਪ੍ਰਬੰਧਕ ਰਣਧੀਰ ਕੌਸ਼ਲ ਨੇ ਦੱਸਿਆ ਕਿ ਲਾਇਲਪੁਰ ਸਵੀਟਸ ਜੋ ਪੰਜਾਬ ਪੱਧਰ ਉਪਰ ਮਠਿਆਈਆਂ ਅਤੇ ਬੇਕਰੀ ਉਤਪਾਦਾਂ ਲਈ ਮਸ਼ਹੂਰ ਹੈ , ਵਲੋਂ ਹੁਣ ਬਰਨਾਲਾ ਦੇ ਐਚ.ਜੀ. ਸਿਟੀ ਸ਼ਾਪਿੰਗ ਮਾਲ ਵਿਖੇ ਵੀ ਆਪਣੀ ਬ੍ਰਾਂਚ ਖੋਲ੍ਹੀ ਹੈ ਅਤੇ ਮਿਤੀ 20 ਅਕਤੂਬਰ ਦੁਪਹਿਰ 12 ਵਜੇ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।