01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਲਾਵਾਰਸ ਲਾਸ਼ਾਂ ਦੀ ਆਤਮਿਕ ਸ਼ਾਂਤੀ ਲਈ ਦੋਰਾਹਾ ਵਿਖੇ ਧਾਰਮਿਕ ਸਮਾਗਮ

ਅਜੀਤ ਡੈਸਕ 05-12-2025
ਦੋਰਾਹਾ, 4 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੀ ਸਮਾਜਿਕ ਜਥੇਬੰਦੀ ਦੋਰਾਹਾ ਐਂਬੂਲੈਂਸ ਵੈੱਲਫੇਅਰ ਸੋਸਾਇਟੀ ਵੱਲੋਂ ਗਿੰਨੀ ਕਪੂਰ, ਗੁਰਦੀਪ ਸਿੰਘ ਬਾਵਾ, ਇਸਟਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਸ਼ਿੰਗਾਰੀ ਆਦਿ ਦੀ ਸਾਂਝੀ ਅਗਵਾਈ ਵਿੱਚ ਮਨੂ ਕਪਲਾ, ਹੈਰੀ ਟਿਵਾਣਾ, ਦਲਜੀਤ ਸਿੰਘ ਮਨੀ, ਸਨੀ ਦੋਰਾਹਾ, ਕੁਲਦੀਪ ਸਿੰਘ, ਇੰਦਰਪਾਲ ਸਿੰਘ ਮਨੀ, ਮਨੀਸ਼ ਵੋਹਰਾ, ਵਲੋਂ ਸਮੂਹਿਕ ਰੂਪ ਵਿੱਚ ਸਮਾਜਿਕ ਕਾਰਜ ਕਰਦਿਆਂ ਲਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ | ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਡੇਢ ਸਾਲ ਵਿੱਚ ਕਰੀਬ 42 ਲਾਵਾਰਸ ਲਾਸ਼ਾਂ ਦਾ ਸਸਕਾਰ ਕੀਤਾ ਜਾ ਚੁੱਕਾ ਹੈ | ਇਹਨਾਂ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੋਰਾਹਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੇ ਆਖ਼ਰੀ ਦਿਨ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਮੇਲ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਇਸ ਮੌਕੇ ਪ੍ਰਮੁੱਖ ਸਮਾਜਿਕ ਜਥੇਬੰਦੀ ਮਨੁੱਖਤਾ ਦੀ ਸੇਵਾ ਦੇ ਸੰਚਾਲਕ ਗੁਰਪ੍ਰੀਤ ਸਿੰਘ ਮਿੰਟੂ, ਇਕ ਜਰੀਆ ਟੀਮ ਤੋਂ ਅਨਮੋਲ ਕਵਾਤਰਾ, ਹੈਲਪਿੰਗ ਹੈਂਡ ਤੋਂ ਉਮੇਸ਼ ਛਾਬੜਾ, ਸਮਾਜ ਸੇਵੀ ਗੁਰ ਧਿਆਨ ਸਿੰਘ, ਸੇਵਾ ਆਪਣਾ ਫ਼ਰਜ਼ ਸੁਸਾਇਟੀ ਤੋਂ ਪਾਲ ਖਰੌੜ, ਬਾਬਾ ਦੀਪ ਸਿੰਘ ਸੇਵਾ ਦਲ ਤੋਂ ਮਨਜੋਤ ਤਲਵੰਡੀ ਅਤੇ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਤੋਂ ਭਾਈ ਈਸ਼ਵਰ ਸਿੰਘ ਕਪੂਰ ਨੇ ਸੰਬੋਧਨ ਕਰਦਿਆਂ ਦੋਰਾਹਾ ਐਬੂਲੈਂਸ ਵੈੱਲਫੇਅਰ ਸੋਸਾਇਟੀ ਦੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਸਾਬਕਾ ਕੌਂਸਲਰ ਰਾਜਵੀਰ ਸਿੰਘ ਰੂਬਲ ਰਿਕੀ ਵੈਕਟਰ, ਵਿਨੀਤ ਆਸ਼ਟ, ਸਮਾਜ ਸੇਵੀ ਸੋਨੰੂ ਸੇਠੀ ਜੀਰਕਪੁਰ, ਹਨੀ ਸੇਠੀ ਦੋਰਾਹਾ, ਅਕਾਲੀ ਆਗੂ ਕਵਰਦੀਪ ਸਿੰਘ ਜੱਗੀ, ਪਿ੍ੰਸੀਪਲ ਜਤਿੰਦਰ ਸ਼ਰਮਾ, ਐਡਵੋਕੇਟ ਗੁਰਜੋਤ ਕੌਰ ਮਾਂਗਟ, ਕਾਕਾ ਬਾਜਵਾ ਕੌਂਸਲਰ ਹਰਨੇਕ ਸਿੰਘ ਨੇਕੀ, ਮਲਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਸ਼ਾਲੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ | ਸਟੇਜ ਦਾ ਸੰਚਾਲਨ ਕਰ ਰਹੇ ਭਾਈ ਜਗਜੀਤ ਸਿੰਘ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ 2 ਗੁਰਦੁਆਰਾ ਸਾਹਿਬਾਨ ਨੂੰ 65 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਅਗਲੀ ਖ਼ਬਰ 'ਆਪ' ਉਮੀਦਵਾਰ ਸਰਪੰਚ ਭੁਪਿੰਦਰ ਸਿੰਘ ਵਲੋਂ ਜਾਤੀਵਾਲ ਤੇ ਹੋਰ ਪਿੰਡਾਂ 'ਚ ਚੋਣ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।