03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਹਲਕਾ ਪਾਇਲ ਦੇ ਲੋਕ ਜਬਰ ਵਿਰੁੱਧ ਵੋਟ ਦੇ ਨਾਅਰੇ ਹੇਠ ਫ਼ੈਸਲਾ ਕਰਨਗੇ ਲੱਖਾ ਪਾਇਲ ਬਲਾਕ ਸੰਮਤੀ ਦੋਰਾਹਾ ਦੇ 17 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਅਜੀਤ ਡੈਸਕ 05-12-2025
ਦੋਰਾਹਾ, 4 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਬਲਾਕ ਸੰਮਤੀ ਦੇ 17 ਜ਼ੋਨਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਪਾਇਲ ਦੇ ਲੋਕਾਂ ਨੂੰ ਮੌਜੂਦਾ ਚੋਣਾਂ ਵਿੱਚ ਜਬਰ ਵਿਰੁੱਧ ਵੋਟ ਦੇਣ ਦਾ ਨਾਰਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਦੇ ਵਿਧਾਇਕ ਹਲਕੇ ਦੇ ਲੋਕਾਂ ਨੂੰ ਉਗਲੀਆਂ ਕੱਟਣ ਅਤੇ ਅੱਖਾਂ ਕੱਢਣ ਦੀ ਧਮਕੀ ਦੇ ਰਿਹਾ, ਪ੍ਰੰਤੂ 14 ਦਸੰਬਰ ਨੂੰ ਬਲਾਕ ਸੰਮਤੀ ਚੋਣਾਂ ਵਿੱਚ ਜਦੋਂ ਹਰ ਵੋਟਰ ਦੇ ਉਂਗਲ ਤੇ ਨਿਸ਼ਾਨ ਲੱਗੇਗਾ ਤਾਂ ਵੋਟਰਾਂ ਨੂੰ ਯਾਦ ਕਰ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ | ਲੱਖਾਂ ਪਾਇਲ ਨੇ ਕਿਹਾ ਕਿ ਹੁਣ ਬਲਾਕ ਸੰਮਤੀ ਚੋਣਾਂ ਵਿੱਚ ਵਿਧਾਇਕ ਦਾ ਹੰਕਾਰ ਚੱਕਣਾ ਚੂਰ ਕਰ ਦਿੱਤਾ ਜਾਵੇਗਾ | ਉਨ੍ਹਾਂ ਇਸ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੇ ਕੱਦੋਂ ਜੋਨ ਤੋਂ ਪਾਰਟੀ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਟੀਨੂ ਘਲੋਟੀ ਅਤੇ ਰਾਮਗੜ੍ਹ ਸਰਦਾਰਾਂ ਜੋਨ ਤੋਂ ਅਵਤਾਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਉਹਨਾਂ ਕਿਹਾ ਕਿ ਸਾਰੇ ਜ਼ੋਨਾਂ ਵਿੱਚ ਪਾਰਟੀ ਦੇ ਸ਼ਹਿਰ ਵਰਕਰ ਪੂਰੀ ਸ਼ਾਨ ਨਾਲ ਚੋਣ ਜਿੱਤਣਗੇ ਅਤੇ ਸੱਤਾਧਾਰੀ ਧਿਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿਚੋਂ ਭੱਜ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦਵਾਰ ਲੱਭਣ ਵਿੱਚ ਵੀ ਮੁਸ਼ਕਿਲ ਆ ਰਹੀ ਹੈ | ਲੱਖਾ ਪਾਇਲ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਸਾਰੇ ਵਰਕਰ ਹਰ ਜਬਰ ਵਿਰੁੱਧ ਵੋਟ ਦਾ ਹੱਕ ਇਸਤੇਮਾਲ ਕਰਨਗੇ ਅਤੇ ਹਲਕਾ ਪੈਲ ਵਿੱਚ ਨਵਾਂ ਇਤਿਹਾਸ ਸਿਰਜਣਗੇ | ਇਸ ਮੌਕੇ ਐਲਾਨੇ ਗਏ ਉਮੀਦਵਾਰਾਂ ਵਿੱਚ ਮਕਸੂਦੜਾ ਤੋਂ ਸ਼ਮਸ਼ੇਰ ਸਿੰਘ ਜੱਲ੍ਹਾ, ਕੱਦੋਂ ਤੋਂ ਗੁਰ ਕੀਰਤਨ ਸਿੰਘ ਕਦੋਂ ਤੋਂ ਗੁਰ ਕੀਰਤਨ ਸਿੰਘ, ਬਿਲਾਸਪੁਰ ਤੋਂ ਹਰਵਿੰਦਰ ਸਿੰਘ, ਧਮੋਟ ਕਲਾਂ ਤੋਂ ਬਲਵੀਰ ਕੌਰ, ਬੇਗੋਵਾਲ ਤੋਂ ਮਨਜੀਤ ਕੌਰ, ਅਜਨੌਦ ਤੋਂ ਬੀਬੀ ਪਿਆਰੋ, ਘਲੋਟੀ ਤੋਂ ਸੰਦੀਪ ਕੌਰ, ਜਰਗੜੀ ਤੋਂ ਨਵਜੋਤ ਕੌਰ, ਘੁਡਾਣੀ ਕਲਾ ਤੋਂ ਹਰਦੀਪ ਕੌਰ, ਕਟਾਹਰੀ ਤੋਂ ਕਰਮਜੀਤ ਕੌਰ, ਬਰਮਾਲੀਪੁਰ ਤੋਂ ਮਨਪ੍ਰੀਤ ਕੌਰ ਮਲਿ੍ਹਪੁਰ, ਜਰਗ ਤੋਂ ਅਮਰਜੀਤ ਸਿੰਘ, ਰੌਣੀ ਤੋਂ ਰੁਪਿੰਦਰ ਸਿੰਘ, ਜੈਪੁਰਾ ਤੋਂ ਰਵਿੰਦਰ ਪਾਲ ਸਿੰਘ ਰਾਜਗੜ, ਰਾਮਪੁਰ ਤੋਂ ਸੁਖਬੀਰ ਸਿੰਘ, ਚੀਮਾ ਤੋਂ ਬਲਦੇਵ ਸਿੰਘ, ਬੁਆਣੀ ਤੋਂ ਗਗਨਦੀਪ ਸਿੰਘ ਸਾਬਕਾ ਸਰਪੰਚ ਸ਼ਾਮਿਲ ਹਨ | ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਟੀਨੂ, ਸ਼ਹਿਰੀ ਪ੍ਰਧਾਨ ਵਨੀਤ ਅਸ਼ਟ, ਸਾਬਕਾ ਸਰਪੰਚ ਕੁਲਦੀਪ ਸਿੰਘ ਰਾਮਪੁਰ ਨੰਬਰਦਾਰ ਰਾਮ ਪ੍ਰਕਾਸ਼ ਪੱਪੂ, ਅਤੇ ਮਨਪ੍ਰੀਤ ਸਿੰਘ ਮਲੀਪੁਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਡੀਪੂ ਹੋਲਡਰ ਯੂਨੀਅਨ ਪ੍ਰਦੇਸ਼ ਪ੍ਰਧਾਨ ਅੜੈ੍ਹਚਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਪੰਥਕ ਧਿਰਾਂ ਵਲੋਂ ਵਿਧਾਨ ਸਭਾ ਹਲਕਾ ਪਾਇਲ ਵਿਚ ਸਾਂਝੇ ਤੌਰ 'ਤੇ ਚੋਣ ਲੜ ਰਹੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਕਾਗ਼ਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।