03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡੀਪੂ ਹੋਲਡਰ ਯੂਨੀਅਨ ਪ੍ਰਦੇਸ਼ ਪ੍ਰਧਾਨ ਅੜੈ੍ਹਚਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

ਅਜੀਤ ਡੈਸਕ 05-12-2025
ਰਾੜਾ ਸਾਹਿਬ, 4 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਆਲ ਇੰਡੀਆ ਫੇਅਰਪ੍ਰਾਈਸ ਸਾਪ ਡੀਲਰਜ਼ ਫੈਡਰੇਸ਼ਨ ਦੇ ਕੌਮੀ ਸਹਾਇਕ ਸਕੱਤਰ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਕਰਮਜੀਤ ਸਿੰਘ ਅੜੈ੍ਹਚਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ | ਪ੍ਰਧਾਨ ਕਰਮਜੀਤ ਸਿੰਘ ਅੜੈ੍ਹਚਾਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਦੇਸ਼ ਅੰਦਰ 82 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਮੁਫ਼ਤ ਅੰਨ ਯੋਜਨਾ ਰਾਹੀਂ ਇਕ ਮਹੀਨੇ ਦਾ 5 ਕਿੱਲੋ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਮੁਫ਼ਤ ਅਨਾਜ (ਕਣਕ) ਦੀ ਵੰਡ ਕੀਤੀ ਜਾਂਦੀ, ਉਸ ਕੋਟੇ ਨੂੰ ਵਧਾ ਕੇ ਪ੍ਰਤੀ ਮੈਂਬਰ 10 ਕਿੱਲੋ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ 5 ਕਿੱਲੋ ਮਹੀਨੇ ਦਾ ਇੱਕ ਮੈਂਬਰ ਲਈ ਬਹੁਤ ਘੱਟ ਅਨਾਜ ਹੈ ਜਿਸ ਨਾਲ ਗੁਜ਼ਾਰਾ ਹੋਣਾ ਮੁਸ਼ਕਿਲ ਹੈ | ਉਨ੍ਹਾਂ ਮੰਗ ਕੀਤੀ ਕਿ ਦੇਸ਼ ਅੰਦਰ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਧੀਨ 2 ਰੁ. ਕਿੱਲੋ ਸਬਸਿਡੀ ਵਾਲੀ ਜਿਸ ਨੰੂ ਬੰਦ ਕਰ ਦਿੱਤਾ ਗਿਆ ਹੈ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਅਤੇ ਲੋਕਾਂ ਦੀ ਬਿਹਤਰੀ ਲਈ ਮੁਫ਼ਤ ਅਨਾਜ ਨੂੰ 5 ਕਿੱਲੋ ਤੋਂ ਵਧਾ ਕੇ 10 ਕਿੱਲੋ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਬੰਦ ਰਾਸ਼ਨ ਮੁੜ ਬਹਾਲ ਕੀਤਾ ਜਾਵੇ ਤਾਂ ਦੇਸ਼ ਦੇ 82 ਕਰੋੜ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਬੀਬੀ ਚਰਨਜੀਤ ਕੌਰ ਸਲੌਦੀ ਨੂੰ ਬਲਾਕ ਸੰਮਤੀ ਲਈ ਚੋਣ ਮੈਦਾਨ 'ਚ ਉਤਾਰਿਆ ਅਗਲੀ ਖ਼ਬਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਹਲਕਾ ਪਾਇਲ ਦੇ ਲੋਕ ਜਬਰ ਵਿਰੁੱਧ ਵੋਟ ਦੇ ਨਾਅਰੇ ਹੇਠ ਫ਼ੈਸਲਾ ਕਰਨਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।