ਪਾਇਲ, 4 ਦਸੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬ ਵਿੱਚ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਸਾਂਝੇ ਤੌਰ ਅਕਾਲੀ ਦਲ ਵਾਰਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤੀ) ਵਲੋਂ ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਬਲਾਕ ਸੰਮਤੀ ਉਮੀਦਵਾਰਾਂ ਦੇ ਕਾਗਜ਼ ਪੰਥਕ ਆਗੂਆਂ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਸੰਦੀਪ ਸਿੰਘ ਰੁਪਾਲੋਂ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਬਲਵਿੰਦਰ ਸਿੰਘ ਸਿਹੋੜਾ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅਵਤਾਰ ਸਿੰਘ ਧਮੋਟ ਦੀ ਅਗਵਾਈ ਵਿੱਚ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ | ਸੰਦੀਪ ਸਿੰਘ ਰੁਪਾਲੋਂ ਅਤੇ ਅਵਤਾਰ ਸਿੰਘ ਧਮੋਟ ਦੱਸਿਆ ਕਿ ਚੋਮੋ ਜੋਨ ਤੋਂ ਗੁਰਮੀਤ ਸਿੰਘ, ਜੋਨ ਬੁਆਣੀ ਤੋਂ ਜਥੇਦਾਰ ਗੁਰਪ੍ਰੀਤ ਸਿੰਘ, ਜੋਨ ਜੰਡਾਲੀ ਤੋਂ ਕਰਮਜੀਤ ਕੌਰ, ਜੋਨ ਮਕਸੂਦੜਾ ਤੋਂ ਜਥੇਦਾਰ ਪਿਰਤਪਾਲ ਸਿੰਘ ਘੁਢਾਣੀ, ਜੋਨ ਸਿਹੋੜਾ ਤੋਂ ਬਲਵੀਰ ਸਿੰਘ ਹੈਪੀ, ਜੋਨ ਸੀਹਾਂ ਦੌਦ ਤੋਂ ਰਵਿੰਦਰ ਸਿੰਘ ਰਵੀ, ਜੋਨ ਰਾਮਪਰ ਤੋਂ ਦਲਵਿੰਦਰ ਸਿੰਘ ਮੈਦਾਨ ਵਿੱਚ ਉਤਾਰੇ ਗਏ ਹਨ | ਇਸ ਮੌਕੇ ਹਰਜੀਵਨਪਾਲ ਸਿੰਘ ਗਿੱਲ, ਨੇਤਾ ਗਗਨਦੀਪ ਸਿੰਘ, ਸੁਰਜੀਤ ਸਿੰਘ ਧਮੋਟ, ਹਰਬੰਤ ਸਿੰਘ ਗਿੱਲ, ਮਨਦੀਪ ਸਿੰਘ ਪਾਇਲ, ਤਾਰਾ ਸਿੰਘ ਘੁਡਾਣੀ, ਪਰਮਿੰਦਰ ਸਿੰਘ ਯੋਗੀ ਮਾਜਰਾ, ਰਾਜਕੋਮਲ ਸਿੰਘ ਜੰਡਾਲੀ ਅਤੇ ਰਾਮਪਾਲ ਸਿੰਘ ਦੌਲਤਪੁਰ ਹਾਜ਼ਰ ਸਨ |