03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਐਮ. ਜੀ. ਸੀ. ਏ. ਐਸ. ਸਕੂਲ ਦੇ ਸਮਾਗਮ ਵਿਚ ਮੁੱਖ ਮਹਿਮਾਨ

ਅਜੀਤ ਡੈਸਕ 05-12-2025
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਖੰਨਾ ਦੀ ਮਸ਼ਹੂਰ ਵਿੱਦਿਅਕ ਸੰਸਥਾ ਐਮ. ਜੀ. ਸੀ. ਏ. ਐਸ ਮਾਡਲ ਹਾਈ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਹ ਸਮਾਰੋਹ ਏ. ਐਸ. ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ ਦੀ ਰਹਿਨੁਮਾਈ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਜਿੱਥੇ ਸਕੂਲ ਦੇ ਵੱਖ ਵੱਖ ਖੇਤਰਾਂ 'ਚ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਹੀ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਰਾਹੀ ਵਿਦਿਆਰਥੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਵੇਰੇ ਦੇ ਪੜਾਅ 'ਚ ਡਾ. ਪਵਿੱਤਰ ਸਿੰਘ ਗਰੇਵਾਲ (ਡਾਇਰੈਕਟਰ ਮੁਰਾਦ ਲੈਂਡ ਡਿਵੈਲਪਰ, ਖੰਨਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਰੋਹ ਦਾ ਆਰੰਭ ਸ਼ਮ੍ਹਾ ਰੌਸ਼ਨ ਨਾਲ ਕੀਤਾ ਗਿਆ |
ਸਮਾਗਮ ਦੇ ਦੂਜੇ ਪੜਾਅ 'ਚ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ, ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਦੇ ਨਾਲ ਗੈੱਸਟ ਆਫ਼ ਆਨਰ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਅਤੇ ਭਾਜਪਾ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਸ਼ਾਮਲ ਹੋਏ | ਜਿਨ੍ਹਾਂ ਦਾ ਏ. ਐਸ.ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ-ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ, ਜੁਆਇੰਟ ਸੈਕਟਰੀ ਜਤਿੰਦਰ ਦੇਵਗਨ, ਐਮ. ਜੀ. ਸੀ. ਏ. ਐਸ ਮਾਡਲ ਹਾਈ ਸਕੂਲ ਦੇ ਮੈਨੇਜਰ ਸ਼ਿਵਮ ਬੇਦੀ ਅਤੇ ਸਕੂਲ ਪਿ੍ੰਸੀਪਲ ਰਿਤੂ ਸੂਦ ਵਲੋਂ ਇਸ ਸਮਾਗਮ ਵਿਚ ਪਹੁੰਚਣ 'ਤੇ ਨਿੱਘਾ ਸੁਆਗਤ ਕੀਤਾ ਗਿਆ | ਵਿੱਦਿਆ ਅਤੇ ਖੇਡਾਂ ਦੇ ਖੇਤਰ 'ਚ ਉਪਲੱਬਧੀਆਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰ. ਰਿਤੂ ਸੂਦ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜੀ ਜਿਸ 'ਚ ਹਾਸਲ ਵੱਖ ਵੱਖ ਉਪਲਬਧੀਆਂ ਦਾ ਜਿਕਰ ਕੀਤਾ ਗਿਆ | ਸਕੂਲ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨਾਂ ਤੇ ਗੈੱਸਟ ਆਫ਼ ਆਨਰਜ ਨੂੰ ਯਾਦਗਾਰੀ ਚਿੰਨ ਭੇਟ ਕੀਤੇ | ਇਸ ਦੌਰਾਨ ਏ. ਐਸ. ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ-ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ, ਜੁਆਇੰਟ ਜਨਰਲ ਸਕੱਤਰ ਜਤਿੰਦਰ ਦੇਵਗਨ, ਐਮ. ਜੀ. ਸੀ. ਏ. ਐਸ ਮਾਡਲ ਹਾਈ ਸਕੂਲ ਖੰਨਾ ਦੇ ਮੈਨੇਜਰ ਬੇਦੀ ਅਤੇ ਰਿਤੂ ਸੂਦ ਵਲੋਂ ਇਸ ਸਮਾਗਮ ਵਿਚ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਖ਼ੁਸ਼ੀ ਦੇ ਮੌਕੇ ਏ. ਐਸ. ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਵਾਈਸ ਪ੍ਰਧਾਨ ਐਡ. ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ, ਜੁਆਇੰਟ ਜਨਰਲ ਸਕੱਤਰ ਜਤਿੰਦਰ ਦੇਵਗਨ, ਏ. ਐਸ. ਕਾਲਜ ਦੇ ਸੈਕਟਰੀ ਅਜੈ ਸੂਦ, ਏ. ਐਸ. ਕਾਲਜ ਫਾਰ ਵੁਮੈਨ ਦੇ ਸੈਕਟਰੀ ਕਵਿਤਾ ਗੁਪਤਾ, ਏ. ਐਸ. ਕਾਲਜ ਆਫ਼ ਐਜੂਕੇਸ਼ਨ ਦੇ ਸੈਕਟਰੀ ਸੁਬੋਧ ਮਿੱਤਲ, ਏ. ਐਸ. ਗਰੱੁਪ ਆਫ਼ ਇੰਨਸੀਟਿਊਸ਼ਨ ਦੇ ਸੈਕਟਰੀ ਰਮਰੀਸ਼ ਵਿਜ, ਏ. ਐਸ. ਸੀ. ਸੈ. ਸਕੂਲ ਦੇ ਮੈਨੇਜਰ ਮੋਹਿਤ ਗੋਇਲ, ਏ. ਐਸ. ਮਾਡਰਨ ਸੀ.ਸੈ. ਸਕੂਲ ਦੇ ਸੈਕਟਰੀ ਮਨੀਸ਼ ਭਾਂਬਰੀ, ਐਮ. ਜੀ. ਸੀ. ਏ. ਐਸ ਮਾਡਲ ਹਾਈ ਸਕੂਲ ਦੇ ਮੈਨੇਜਰ ਸ਼ਿਵਮ ਬੇਦੀ, ਮੈਬਰ ਸ਼ਾਲੂ ਕਾਲੀਆ, ਏ. ਐਸ. ਕਾਲਜ ਦੇ ਪਿ੍ੰ. ਕੇ.ਕੇ. ਸ਼ਰਮਾ ਅਤੇ ਏ. ਐਸ. ਸੀ. ਸੈ. ਸਕੂਲ ਦੇ ਪਿ੍ੰ. ਇੰਦਰਜੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਪੰਥਕ ਧਿਰਾਂ ਵਲੋਂ ਵਿਧਾਨ ਸਭਾ ਹਲਕਾ ਪਾਇਲ ਵਿਚ ਸਾਂਝੇ ਤੌਰ 'ਤੇ ਚੋਣ ਲੜ ਰਹੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਕਾਗ਼ਜ਼... ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ 30 ਉਮੀਦਵਾਰਾਂ ਨੇ ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਲਈ ਭਰੇ ਨਾਮਜ਼ਦਗੀ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।