ਸ੍ਰੀ ਚਮਕੌਰ ਸਾਹਿਬ, 4 ਦਸੰਬਰ (ਜਗਮੋਹਣ ਸਿੰਘ ਨਾਰੰਗ)-ਕਾਂਗਰਸ ਕਮੇਟੀ ਸ੍ਰੀ ਚਮਕੌਰ ਸਾਹਿਬ ਵਲੋਂ ਬਲਾਕ ਸੰਮਤੀ ਲਈ ਐਲਾਨੇ 15 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਚੋਣ ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਸਿੱਧੂ ਕੋਲ ਦਾਖਲ ਕੀਤੇ | ਇਨ੍ਹਾਂ ਨਾਲ ਹੀ ਇਨ੍ਹਾਂ ਦੇ 15 ਉਮੀਦਵਾਰਾਂ ਵਲੋਂ ਵੀ ਆਪਣੀਆਂ ਨਾਮਜ਼ਦਗੀਆਂ ਚੋਣ ਅਧਿਕਾਰੀ ਕੋਲ ਪੇਸ਼ ਕੀਤੀਆਂ ਗਈਆਂ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿੱਜੀ ਸਹਾਇਕ ਗੁਰਚਰਨ ਸਿੰਘ ਮਾਣੇਮਾਜਰਾ ਨੇ ਦੱਸਿਆ ਕਿ ਕਾਂਗਰਸ ਕਮੇਟੀ ਦੇ ਸਮੂਹ ਉਮੀਦਵਾਰਾਂ ਦੀ ਸੂਚੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ 'ਤੇ ਤਿਆਰ ਕੀਤੀ ਗਈ ਜਿਨ੍ਹਾਂ 'ਚ ਝੱਲੀਆਂ ਕਲਾਂ ਜ਼ੋਨ ਨਛੱਤਰ ਕੌਰ, ਬਾਲਸੰਢਾ ਜ਼ੋਨ ਤੋਂ ਗੁਰਪ੍ਰੀਤ ਕੌਰ, ਰੋਲੂਮਾਜਰਾ ਜ਼ੋਨ ਤੋਂ ਜਸਵੀਰ ਸਿੰਘ ਰੌਲੂਮਾਜਰਾ, ਪਿੱਪਲ ਮਾਜਰਾ ਜ਼ੋਨ ਤੋਂ ਜਸਵੀਰ ਸਿੰਘ ਸੈਦਪੁਰ, ਬਰਸਾਲਪੁਰ ਜ਼ੋਨ ਤੋਂ ਸਰਬਜੀਤ ਕੌਰ, ਸੰਧੂਆਂ ਜ਼ੋਨ ਤੋਂ ਜਸਵਿਮਦਰ ਸਿੰਘ, ਰਸੀਦਪੁਰ ਜ਼ੋਨ ਤੋਂ ਮੋਹਨ ਲਾਲ, ਖੋਖਰ ਜ਼ੋਨ ਤੋਂ ਹਰਦੇਵ ਸਿੰਘ, ਬਹਿਰਾਮਪੁਰ ਜ਼ੋਨ ਤੋਂ ਗੁਰਮੇਲ ਸਿੰਘ, ਮਹਿਤੋਤ ਜ਼ੋਨ ਤੋਂ ਭਜਨ ਕੌਰ, ਬੇਲਾ ਜ਼ੋਨ ਤੋਂ ਰਾਜਵਿੰਦਰ ਕੌਰ, ਟੱਪਰੀਆਂ ਘੜੀਸਪੁਰ ਜ਼ੋਨ ਤੋਂ ਗੁਰਦੀਪ ਸਿਮਘ, ਭਲਿਆਣ ਜ਼ੋਨ ਤੋਂ ਰਣਜੀਤ ਕੌਰ ਅਤੇ ਮਾਹਲਾ ਜ਼ੋਨ ਤੋਂ ਸਵਰਨ ਕੌਰ ਸ਼ਾਮਿਲ ਹਨ | ਇਨ੍ਹਾਂ ਸਮੂਹ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਚੋਣ ਅਧਿਕਾਰੀ ਕੋਲ ਪੇਸ਼ ਕੀਤੀਆਂ ਹਨ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਦਵਿੰਦਰ ਸਿੰਘ ਬਰਸਾਲਪੁਰ, ਨਗਰ ਕੌਸ਼ਲ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਸਾਬਕਾ ਚੇਅਰਪਰਸਨ ਅਮਨਦੀਪ ਕੌਰ ਸੰਧੂਆਂ, ਸਾਬਕਾ ਵਾਈਸ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ, ਸਾਬਕਾ ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਰੋਹਿਤ ਸੱਭਰਵਾਲ, ਜਸਵੀਰ ਸਿੰਘ ਜਟਾਣਾ, ਤਾਰਾ ਚੰਦ ਜੰਡ ਸਾਹਿਬ, ਤਰਨਜੀਤ ਸਿੰਘ ਪਿੱਪਲਮਾਜਰਾ, ਸੁੱਖਵਿੰਦਰ ਸਿੰਘ ਮਿੱਠੂ ਸੈਦਪੁਰ ਆਦਿ ਵੀ ਹਾਜ਼ਰ ਸਨ |