ਨੰਗਲ, 4 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਬਲਾਕ 'ਚ ਬਲਾਕ ਸੰਮਤੀ ਚੋਣਾਂ ਲਈ ਵੱਖ-ਵੱਖ ਪਾਰਟੀਆਂ ਅਤੇ ਹੋਰ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਵਲੋਂ ਆਪੋ ਆਪਣੇ ਨਾਮਜ਼ਦਗੀ ਪੇਪਰ ਰਿਟਰਨਿੰਗ ਅਫ਼ਸਰ ਸਚਿਨ ਪਾਠਕ ਕੋਲ ਦਾਖਲ ਕਰਵਾਏ ਗਏ | ਇਸ ਸੰਬੰਧੀ ਐਸ. ਡੀ. ਐਮ. ਕਮ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਬਲਾਕ ਸੰਮਤੀ ਦੇ ਕੁਲ 15 ਜ਼ੋਨਾਂ ਲਈ ਕੁੱਲ 49 ਅਰਜ਼ੀਆਂ ਦਾਖਲ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸਭ ਤੋਂ ਵੱਧ ਜ਼ੋਨ ਨੰਬਰ 15 ਤੋਂ 7 ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਅਰਜ਼ੀਆਂ 'ਚ ਜ਼ੋਨ ਨੰਬਰ 01 ਸਵਾਮੀ ਪੁਰ ਤੋਂ 'ਆਪ' 1 , ਕਾਂਗਰਸ 2, ਭਾਜਪਾ 1 ਤੇ ਕੁਲ 4 ਅਰਜ਼ੀਆਂ, ਜ਼ੋਨ ਨੰਬਰ 02 ਦੁਬੇਟਾ ( ਅ. ਜ.ਇਸਤਰੀ) ਤੋਂ 'ਆਪ', ਕਾਂਗਰਸ ਤੇ ਭਾਜਪਾ ਵਲੋਂ ਇਕ ਇਕ ਅਰਜ਼ੀ ਕੁੱਲ 3, ਜ਼ੋਨ 3 ਮਾਣਕਪੁਰ (ਇਸਤਰੀ) ਤੋਂ 'ਆਪ' ਤੇ ਕਾਂਗਰਸ ਵਲੋਂ ਇਕ ਇਕ ਕੁੱਲ 2, ਜ਼ੋਨ 04 ਬ੍ਰਹਮਪੁਰ ਲੋਅਰ ਜਨਰਲ 'ਆਪ' 1 ਤੇ ਕਾਂਗਰਸ 2 ਕੁਲ 3, ਜ਼ੋਨ 05 (ਬੀ. ਸੀ) ਤੋਂ 'ਆਪ' ਤੇ ਕਾਂਗਰਸ ਵਲੋਂ ਇਕ ਇਕ ਕੁੱਲ 02, ਜ਼ੋਨ 06 ਜਾਂਦਲਾ (ਅ. ਜ ਇਸਤਰੀ) ਤੋਂ 'ਆਪ' ਤੇ ਕਾਂਗਰਸ 1-1 ਕੁੱਲ 2, ਜ਼ੋਨ 07 ਦੜੌਲੀ ਅੱਪਰ (ਇਸਤਰੀ) ਤੋਂ 'ਆਪ' ਤੇ ਕਾਂਗਰਸ 1-1 ਕੁਲ 2, ਜ਼ੋਨ 08 ਗੱਗ (ਇਸਤਰੀ) ਤੋਂ 'ਆਪ' 1, ਕਾਂਗਰਸ 2 ਤੇ ਭਾਜਪਾ 1 ਕੁਲ 4, ਜ਼ੋਨ 09 ਜਿੰਦਬੜੀ ਜਨਰਲ ਤੋਂ 'ਆਪ' 1, ਕਾਂਗਰਸ 2 ਤੇ ਭਾਜਪਾ 1 ਕੁਲ 4, ਜ਼ੋਨ 10 ਬੇਲਾ ਰਾਮਗੜ੍ਹ ਜਨਰਲ ਤੋਂ 'ਆਪ' 1 ਕਾਂਗਰਸ 2 ਕੁਲ 3, ਜ਼ੋਨ 11 ਇਸਤਰੀ ਤੋਂ 'ਆਪ' 1, ਕਾਂਗਰਸ 1 ਤੇ ਭਾਜਪਾ 1 ਕੁੱਲ 3, ਜ਼ੋਨ 12 ਜਨਰਲ ਖੇੜਾ ਕਲਮੋਟ ਤੋਂ 'ਆਪ' 1, ਕਾਂਗਰਸ 2 ਤੇ ਭਾਜਪਾ 1 ਕੁੱਲ 4, ਜੋਨ 13 ਸੁਖਸਾਲ ਜਨਰਲ ਤੋਂ 'ਆਪ' 1, ਕਾਂਗਰਸ 1, ਭਾਜਪਾ 1 ਤੇ ਹੋਰ 1 ਕੁਲ 4, ਜ਼ੋਨ 14 ਸਹਿਜੋਵਾਲ ਇਸਤਰੀ ਤੋਂ 'ਆਪ' ਤੇ ਕਾਂਗਰਸ ਵਲੋਂ 1-1 ਕੁਲ 2, ਜਦ ਕਿ ਜ਼ੋਨ 15 ਛੋਟੇਵਾਲ ਜਨਰਲ ਤੋਂ ਸਭ ਤੋਂ ਵਧੇਰੇ 'ਆਪ' 2, ਕਾਂਗਰਸ 2, ਭਾਜਪਾ 1, ਸ਼ੋ੍ਰਮਣੀ ਅਕਾਲੀ ਦਲ 1 ਤੇ ਹੋਰ 1 ਕੁਲ 7 ਅਰਜ਼ੀਆਂ ਦਾਖਲ ਕਰਵਾਈਆਂ ਗਈਆਂ | ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਸ਼ੁੱਕਰਵਾਰ 5 ਦਸੰਬਰ ਨੂੰ ਅਰਜ਼ੀਆਂ ਦੀ ਜਾਂਚ ਪੜਤਾਲ ਹੋਵੇਗੀ ਤੇ 6 ਦਸੰਬਰ ਨੂੰ 11 ਵਜੇ ਤੋਂ 3 ਵਜੇ ਤੱਕ ਅਰਜ਼ੀਆਂ ਵਾਪਸ ਲਈਆਂ ਜਾ ਸਕਣਗੀਆਂ |