12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮਾਂਗਟ ਪਰਿਵਾਰ ਨੂੰ ਸਦਮਾ, ਗੁਰਮੀਤ ਕੌਰ ਮਾਂਗਟ ਦਾ ਕੈਨੇਡਾ 'ਚ ਦਿਹਾਂਤ

ਅਜੀਤ ਡੈਸਕ 22-10-2025
ਮਾਛੀਵਾੜਾ ਸਾਹਿਬ, 21 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਮਾਜ ਸੇਵੀ ਮਾਂਗਟ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁਰਮੀਤ ਕੌਰ ਮਾਂਗਟ ਦਾ ਕੈਨੇਡਾ ਵਿਚ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ¢ ਕੈਨੇਡਾ ਦੇ ਵੈਨਕੂਵਰ ਵਿਖੇ ਮਸ਼ਹੂਰ ਬਿਲਡਰ ਜਗਮੀਤ ਸਿੰਘ ਮਾਂਗਟ ਦੀ ਪਤਨੀ ਗੁਰਮੀਤ ਕੌਰ ਮਾਂਗਟ ਅਤੇ ਇਲਾਕੇ ਦੇ ਕਿਸਾਨ ਤੇ ਸਿਆਸੀ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ, ਨਗਿੰਦਰ ਸਿੰਘ ਖੇੜਾ ਦੀ ਭਰਜਾਈ ਅਤੇ ਬਲਾਕ ਸੰਮਤੀ ਮੈਂਬਰ ਹਰਜੋਤ ਸਿੰਘ ਮਾਂਗਟ ਦੀ ਚਾਚੀ ਸਨ¢ ਸਵ. ਗੁਰਮੀਤ ਕੌਰ ਮਾਂਗਟ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਜਿਨ੍ਹਾਂ ਦਾ ਕੈਨੇਡਾ ਵਿਖੇ ਹੀ ਇਲਾਜ ਚੱਲ ਰਿਹਾ ਸੀ¢ ਇਲਾਕੇ ਦੇ ਸਿਆਸੀ, ਗੈਰ ਸਿਆਸੀ ਅਤੇ ਹੋਰ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਮਾਂਗਟ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢ ਸਵ. ਗੁਰਮੀਤ ਕੌਰ ਮਾਂਗਟ ਦਾ ਅੰਤਿਮ ਸਸਕਾਰ ਵੈਨਕੂਵਰ ਵਿਖੇ ਹੀ ਕੀਤਾ ਜਾਵੇਗਾ¢

ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਦੀਵਾਲੀ ਮੌਕੇ ਸ਼ਲਾਘਾਯੋਗ ਉਪਰਾਲਾ- ਬੀ. ਕੇ. ਅਨੇਜਾ/ਸਵਾਤੀ ਅਨੇਜਾ ਅਗਲੀ ਖ਼ਬਰ ਵਿਦਿਆਰਥਣ ਜਸਪ੍ਰੀਤ ਪੰਜਾਬ ਯੂਨੀਵਰਸਿਟੀ 'ਚ ਪਹਿਲੇ ਸਥਾਨ 'ਤੇ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।