12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਟੈਗੋਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਦੀਵਾਲੀ ਮੌਕੇ ਸ਼ਲਾਘਾਯੋਗ ਉਪਰਾਲਾ- ਬੀ. ਕੇ. ਅਨੇਜਾ/ਸਵਾਤੀ ਅਨੇਜਾ

ਅਜੀਤ ਡੈਸਕ 22-10-2025
ਸਾਹਨੇਵਾਲ, 21 ਅਕਤੂਬਰ (ਹਨੀ ਚਾਠਲੀ)-ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਵਲੋਂ ਦੀਵਾਲੀ ਦੇ ਮੌਕੇ 'ਤੇ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬੀ. ਕੇ. ਅਨੇਜਾ ਅਤੇ ਸਵਾਤੀ ਅਨੇਜਾ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਦੇ ਡਾਇਰੈਕਟਰ ਸਵਾਤੀ ਅਨੇਜਾ ਵਲੋਂ ਚਲਾਈ ਜਾ ਰਹੀ ਐਨ. ਜੀ. ਓ. ਗੂੰਜ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅੱਗੇ ਵਧਾਉਂਦੇ ਹੋਏ ਸਰੀਰਕ ਅਤੇ ਮਾਨਸਿਕ ਤੌਰ 'ਤੇ ਲੋੜਵੰਦ ਬੱਚਿਆਂ ਦੇ ਸਕੂਲ ਏਕ ਲਕਸ਼ ਸਕੂਲ ਸਾਹਨੇਵਾਲ ਵਿਖੇ ਉਨ੍ਹਾਂ ਨੂੰ ਦੀਵਾਲੀ ਲਈ ਤੋਹਫ਼ੇ, ਮਿਠਾਈਆਂ, ਪਟਾਕੇ ਅਤੇ ਦੀਵੇ ਆਦਿ ਭੇਟ ਕੀਤੇ ਅਤੇ ਉਨ੍ਹਾਂ ਨਾਲ ਦੀਵਾਲੀ ਵੀ ਮਨਾਈ ¢ ਉਨ੍ਹਾਂ ਨੇ ਬਹੁਤ ਉਤਸ਼ਾਹ ਨਾਲ ਸਾਰੀਆਂ ਵਸਤਾਂ ਪ੍ਰਾਪਤ ਕੀਤੀਆਂ ਅਤੇ ਟੈਗੋਰ ਸਕੂਲ ਦੇ ਬੱਚਿਆਂ ਦਾ ਧੰਨਵਾਦ ਕੀਤਾ ¢ ਇਸ ਤੋਂ ਬਿਨਾਂ ਟੈਗੋਰ ਸਕੂਲ ਦੇ ਵਿਦਿਆਰਥੀ, ਅਧਿਆਪਕਾਂ ਦੀ ਅਗਵਾਈ 'ਚ ਕੁਸ਼ਟ ਆਸ਼ਰਮ ਰਾਮਪੁਰ (ਦੋਰਾਹਾ) ਵਿਖੇ ਵੀ ਦੀਵਾਲੀ ਮਨਾਉਣ ਲਈ ਭੇਟ ਕਰਨ ਵਾਸਤੇ ਤੋਹਫ਼ੇ ਆਦਿ ਲੈ ਕੇ ਗਏ ਜਿਨ੍ਹਾਂ ਨੂੰ ਪ੍ਰਾਪਤ ਕਰ ਕੇ ਆਸ਼ਰਮ ਵਾਲਿਆਂ ਨੇ ਬੱਚਿਆਂ ਦਾ ਧੰਨਵਾਦ ਕੀਤਾ ¢ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਕੂਲ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ | ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਪਟਾਕੇ ਨਾ ਚਲਾਉਣ ਦਾ ਸੰਦੇਸ਼ ਦਿੱਤਾ ਅਤੇ ਲੋੜਵੰਦਾਂ ਲਈ ਮਦਦਗਾਰ ਬਣਨ ਦਾ ਸਨੇਹਾ ਦਿੱਤਾ¢ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬੀ. ਕੇ. ਅਨੇਜਾ ਅਤੇ ਸਵਾਤੀ ਅਨੇਜਾ ਨੇ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਸਕੂਲ ਦੇ ਪਿ੍ੰਸੀਪਲ ਸ਼ਾਲਿਨੀ ਖੁੱਲਰ ਨੇ ਇੱਕ ਸੁਰੱਖਿਅਤ ਅਤੇ ਵਾਤਾਵਰਨ ਪ੍ਰੇਮੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ¢
ਪਿਛਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿਖੇ ਇੰਟਰ-ਹਾਊਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਾਂਗਟ ਪਰਿਵਾਰ ਨੂੰ ਸਦਮਾ, ਗੁਰਮੀਤ ਕੌਰ ਮਾਂਗਟ ਦਾ ਕੈਨੇਡਾ 'ਚ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।