12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਰੀਅਰ ਹੱਟ ਰਾੜਾ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

ਅਜੀਤ ਡੈਸਕ 22-10-2025
ਰਾੜਾ ਸਾਹਿਬ, 21 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਕੈਰੀਅਰ ਹੱਟ ਐਜੂਕੇਸ਼ਨਲ ਅਤੇ ਸਕਿੱਲ ਡਿਵੈਲਪਮੈਂਟ ਇੰਸਟੀਚਿਊਟ ਕਰਮਸਰ ਰਾੜਾ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਰਾਜਵੰਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਕੀਤੀ | ਉਨ੍ਹਾਂ ਕਿਹਾ ਕਿ ਦੀਵਾਲੀ ਖ਼ੁਸ਼ੀ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ | ਦੀਵਾਲੀ ਦਾ ਤਿਉਹਾਰ ਸਿੱਖ ਧਰਮ ਵਿੱਚ ਵੀ ਬਹੁਤ ਮਹੱਤਤਾ ਰੱਖਦਾ ਹੈ ਕਿਉਂਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮਿ੍ਤਸਰ ਪੁੱਜੇ ਸਨ, ਉਨ੍ਹਾਂ ਦੇ ਪਹੁੰਚਣ ਦੀ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ | ਇੰਸਟੀਚਿਊਟ ਦੇ ਵਿਦਿਆਰਥੀਆਂ ਦੁਆਰਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇੰਸਟੀਚਿਊਟ ਦੇ ਚੀਫ਼ ਕੋਆਰਡੀਨੇਟਰ ਸੁਰਿੰਦਰ ਸਿੰਘ ਲਾਪਰਾਂ ਨੇ ਦੱਸਿਆ ਕਿ ਕੈਰੀਅਰ ਹੱਟ ਇੰਸਟੀਚਿਊਟ ਪਿਛਲੇ ਅੱਠ ਸਾਲ ਤੋਂ ਕਰਮਸਰ ਰਾੜਾ ਸਾਹਿਬ ਦੇ ਇਲਾਕੇ ਵਿੱਚ ਖ਼ਾਸਕਰ ਲੜਕੀਆਂ ਨੂੰ ਕੰਪਿਊਟਰ ਦੇ ਖੇਤਰ ਵਿੱਚ ਵੱਖ - ਵੱਖ ਕੋਰਸਾਂ ਦੁਆਰਾ ਸਕਿੱਲ ਡਿਵੈਲਪਮੈਂਟ ਕਰ ਰਿਹਾ ਹੈ ਅਤੇ ਵਿਦਿਆਰਥੀ ਕੋਰਸ ਸਫਲਤਾ ਪੂਰਵਕ ਕਰਕੇ ਆਪਣੇ ਕੈਰੀਅਰ ਵਿੱਚ ਮੱਲਾਂ ਮਾਰ ਰਹੇ ਹਨ | ਇਸ ਸਮੇਂ ਕੰਪਿਊਟਰ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੰੂ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ | ਸੈਂਟਰ ਹੈੱਡ ਮਨਿੰਦਰ ਕੌਰ ਪੰਧੇਰ ਵੱਲੋਂ ਇੰਸਟੀਚਿਊਟ ਦੀ ਮੈਨੇਜਮੈਂਟ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਧੰਨਵਾਦੀ ਕੀਤਾ | ਇਸ ਮੌਕੇ ਅਮਨਦੀਪ ਕੌਰ ਲਾਪਰਾਂ, ਮਨਪ੍ਰੀਤ ਕੌਰ ਘੁਡਾਣੀ ਕਲਾਂ, ਕਮਲਜੋਤ ਕੋਰ ਲਾਪਰਾਂ, ਸੁਖਵਿੰਦਰ ਸਿੰਘ ਘਲੋਟੀ, ਗੁਰਵਿੰਦਰ ਸਿੰਘ ਘਲੋਟੀ, ਕਰਨਵੀਰ ਸਿੰਘ ਲਾਪਰਾਂ ਸਮੂਹ ਸਟਾਫ ਮੈਂਬਰ ਸ਼ਾਮਲ ਸੀ |
ਪਿਛਲੀ ਖ਼ਬਰ ਦੀਵਾਲੀ ਕਾਰਨੀਵਾਲ ਦੌਰਾਨ ਵਿਦਿਆਰਥੀਆਂ ਨੇ ਦਿੱਤੀਆਂ ਪੇਸ਼ਕਾਰੀਆਂ ਅਗਲੀ ਖ਼ਬਰ ਟਰੱਕ ਯੂਨੀਅਨ ਮਾਛੀਵਾੜਾ ਦੀ ਪੇਮੈਂਟ ਨਾ ਮਿਲਣ ਦਾ ਮਾਮਲਾ ਉੱਚ ਅਧਿਕਾਰੀਆਂ ਕੋਲ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।