ਮਾਛੀਵਾੜਾ ਸਾਹਿਬ, 21 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਦਾ ਸੁਪੀਰੀਅਰ ਵਰਲਡ ਸਕੂਲ ਵਿਚ ਦੀਵਾਲੀ ਕਾਰਨੀਵਾਲ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ¢ ਸਕੂਲੀ ਵਿਦਿਆਰਥੀਆਂ ਵਲੋਂ ਭੰਗੜਾ, ਗਿੱਧਾ, ਕੱਥਕ ਅਤੇ ਡਾਂਸ ਕਰ ਕੇ ਰੰਗ ਬੰਨ੍ਹ ਦਿੱਤਾ ਗਿਆ¢ ਮੰਚ 'ਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੇਖ ਦਰਸ਼ਕਾਂ ਨੇ ਖੂਬ ਸਰਾਹਿਆ¢ ਸਕੂਲ ਪਿ੍ੰਸੀਪਲ ਰਸ਼ਮੀ ਸ਼ਰਮਾ ਅਤੇ ਮੈਨੇਜਰ ਜਤਿੰਦਰ ਸ਼ਰਮਾ ਨੇ ਜਿੱਥੇ ਵਿਦਿਆਰਥੀਆਂ ਅਤੇ ਸਮਾਰੋਹ 'ਚ ਆਏ ਮਾਪਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਘਰਾਂ ਵਿਚ ਸੁਰੱਖਿਅਤ ਤੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ¢ ਸਕੂਲ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ, ਜਿਸ ਦਾ ਦਰਸ਼ਕਾਂ ਦਾ ਖੂਬ ਆਨੰਦ ਮਾਣਿਆ¢ ਸਕੂਲ ਪਿ੍ੰਸੀਪਲ ਰਸ਼ਮੀ ਸ਼ਰਮਾ ਵਲੋਂ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ¢ ਅੰਤ ਵਿਚ ਦਾ ਸੁਪੀਰੀਅਰ ਵਰਲਡ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਆਏ ਬੱਚਿਆਂ ਦੇ ਮਾਪਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ¢