12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਟਰੱਕ ਯੂਨੀਅਨ ਮਾਛੀਵਾੜਾ ਦੀ ਪੇਮੈਂਟ ਨਾ ਮਿਲਣ ਦਾ ਮਾਮਲਾ ਉੱਚ ਅਧਿਕਾਰੀਆਂ ਕੋਲ ਪੁੱਜਾ

ਅਜੀਤ ਡੈਸਕ 22-10-2025
ਮਾਛੀਵਾੜਾ ਸਾਹਿਬ, 21 ਅਕਤੂਬਰ (ਮਨੋਜ ਕੁਮਾਰ)- ਸਥਾਨਕ ਟਰੱਕ ਯੂਨੀਅਨ ਦੇ ਕਰੀਬ 200 ਤੋਂ ਵੱਧ ਟਰੱਕ ਅਪਰੇਟਰ ਨਵੀਂ ਮੁਸ਼ਕਿਲ ਵਿਚੋਂ ਗੁਜਰ ਰਹੇ ਹਨ¢ ਅਸਲ ਵਿਚ ਉਨ੍ਹਾਂ ਦੀ ਸਮੱਸਿਆ ਦਾ ਕਾਰਨ ਪਿਛਲੇ ਹਾੜ੍ਹੀ ਦੇ ਸੀਜ਼ਨ ਵਿਚ ਟਰੱਕਾਂ ਦੇ ਕਿਰਾਏ ਦਾ ਭੁਗਤਾਨ ਨਾ ਹੋਣਾ ਦੱਸਿਆ ਜਾ ਰਿਹਾ ਹੈ ¢ ਇਨ੍ਹਾਂ ਟਰੱਕ ਅਪਰੇਟਰਾਂ ਨੇ ਇਸ ਸਮੱਸਿਆ ਨੂੰ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਜੇਬਾਂ ਵਿਚੋਂ ਖ਼ਰਚ ਕਰ ਕੇ ਤੇਲ ਪਵਾ ਕੇ ਸੀਜ਼ਨ ਲਗਾਇਆ ਤੇ ਅਜੇ ਤੱਕ ਉਨ੍ਹਾਂ ਨੂੰ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਗਿਆ¢ ਹਾਲਾਂਕਿ ਹੁਣ ਇਹ ਮਾਮਲਾ ਐੱਸ. ਡੀ. ਐੱਮ. ਸਮਰਾਲਾ ਦੇ ਦਰਬਾਰ ਪੁੱਜ ਚੁੱਕਾ ਹੈ, ਜੋ ਅਗਲੇ ਕੁੱਝ ਦਿਨਾਂ ਦੌਰਾਨ ਮਸਲੇ ਦੇ ਸਮਾਧਾਨ ਹੋਣ ਦਾ ਅਨੁਮਾਨ ਵੀ ਹੈ¢ ਇੱਕ ਅਨੁਮਾਨ ਅਨੁਸਾਰ ਇਨ੍ਹਾਂ ਟਰੱਕ ਅਪਰੇਟਰਾਂ ਦਾ ਕਰੀਬ 1 ਕਰੋੜ 62 ਲੱਖ ਰੁਪਏ ਦਾ ਬਕਾਇਆ ਲੈਣਾ ਬਾਕੀ ਹੈ, ਜਿਹੜਾ ਕਿ ਹੁਣ ਤੱਕ ਨਹੀਂ ਮਿਲਿਆ ¢ ਉਸ ਵਕਤ ਟਰੱਕ ਅਪਰੇਟਰ ਯੂਨੀਅਨ ਦੀ ਕਮਾਂਡ ਜਗਰੂਪ ਸਿੰਘ ਰੂਪਾ ਕੋਲ ਸੀ ਜਿਹੜੇ ਕਿ ਹੁਣ ਇਸ ਦੁਨੀਆਂ ਵਿਚ ਨਹੀਂ ਹਨ¢
ਕੀ ਕਿਹਾ ਉਸ ਵਕਤ ਦੇ ਠੇਕੇਦਾਰ ਨੇ
ਇਸ ਸਾਰੇ ਮਾਮਲੇ ਬਾਰੇ ਜਦੋਂ ਉਸ ਨੇ ਹਾੜੀ ਦੇ ਸੀਜ਼ਨ ਦੀ ਲਿਫ਼ਟਿੰਗ ਠੇਕੇਦਾਰ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭੁਗਤਾਨ ਦੀ ਸਾਰੀ ਰਾਸ਼ੀ ਉਸ ਸਮੇਂ ਦੇ ਪ੍ਰਧਾਨ ਜਗਰੂਪ ਸਿੰਘ ਰੂਪਾ ਨੂੰ ਦੇ ਦਿੱਤੀ ਸੀ, ਜਿਹੜੀ ਕਿ ਵੱਖ-ਵੱਖ ਥਾਵਾਂ 'ਤੇ ਨਗਦ ਭੁਗਤਾਨ ਕੀਤਾ ਗਿਆ ਸੀ¢
ਜਲਦ ਹੋਵੇਗਾ ਮਾਮਲੇ ਦਾ ਸਮਾਧਾਨ-ਐੱਸ. ਡੀ. ਐੱਮ.
ਇਸ ਸਾਰੇ ਮਾਮਲੇ ਬਾਰੇ ਜਦੋਂ ਐੱਸ. ਡੀ. ਐੱਮ. ਸਮਰਾਲਾ ਰਜਨੀਸ਼ ਕੁਮਾਰ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭੁਗਤਾਨ ਨਾ ਹੋਣ ਦਾ ਮਸਲਾ ਉਨ੍ਹਾਂ ਕੋਲ ਆਇਆ ਹੈ | ਸਬੰਧਿਤ ਵਿਅਕਤੀਆਂ ਨੂੰ ਬੁਲਾ ਕੇ ਜਲਦ ਹੀ ਇਸ ਮਸਲੇ ਦੇ ਸਮਾਧਾਨ ਦਾ ਹੱਲ ਕੀਤਾ ਜਾਵੇਗਾ¢
ਪਿਛਲੀ ਖ਼ਬਰ ਕਰੀਅਰ ਹੱਟ ਰਾੜਾ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਪ੍ਰਾਇਮਰੀ ਖੇਡਾਂ 'ਚ ਅਰਾਈਾਮਾਜਰਾ ਦੇ ਬੱਚਿਆਂ ਨੇ ਜਿੱਤੇ 14 ਸੋਨ ਅਤੇ 10 ਚਾਂਦੀ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।