ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਜੋ ਫਿਜ਼ੀਕਲ ਕਾਲਜ ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸਿਖਿਆ ਸ਼ਾਲੂ ਮਹਿਤਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਬੀ.ਪੀ.ਈ.ਓ ਪਿ੍ਥੀ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ | ਸੈਂਟਰ ਘਾਸ ਮੰਡੀ ਟੀਮ ਦੀ ਅਗਵਾਈ ਸੀ.ਐੱਚ.ਟੀ. ਸ੍ਰੀਮਤੀ ਅਮਨਦੀਪ ਕੌਰ ਨੇ ਕੀਤੀ | ਬੱਚਿਆਂ ਦੀ ਤਿਆਰੀ ਵਿਚ ਸ੍ਰੀਮਤੀ ਭੁਪਿੰਦਰ ਕੌਰ ਅਤੇ ਚਰਨਜੀਤ ਸਿੰਘ, ਦਾਰੂ ਕੁਟੀਆ, ਸ੍ਰੀਮਤੀ ਮਮਤਾ ਸੂਲਰ, ਐਚ.ਟੀ. ਕਮਲਦੀਪ ਕੌਰ ਨੇ ਪੂਰਨ ਸਹਿਯੋਗ ਦਿੱਤਾ | ਸਿੱਟੇ ਵਜੋਂ ਸੈਂਟਰ ਘਾਸ ਮੰਡੀ ਦੇ ਬੱਚਿਆਂ ਨੇ ਕਬੱਡੀ ਕੁੜੀਆਂ ਪਹਿਲਾਂ ਸਥਾਨ, ਮੁੰਡਿਆਂ ਨੇ ਦੂਜਾ ਸਥਾਨ, ਇਸੇ ਤਰ੍ਹਾਂ ਮਿੰਨੀ ਹੈਂਡਬਾਲ ਵਿਚ ਦੂਜਾ ਸਥਾਨ, ਯੋਗਾ ਵਿਚ ਦੂਜਾ ਸਥਾਨ ਹਾਸਿਲ ਕੀਤਾ | ਅਥਲੈਟਿਕਸ ਵਿਚ ਅਰਾਈਾਮਾਜਰਾ ਸਕੂਲ ਦੇ ਬੱਚਿਆਂ ਨੇ 100 ਮੀਟਰ ਤੇ 400 ਮੀਟਰ ਦੌੜ, ਲੰਬੀ ਛਾਲ ਵਿਚ ਨੀਰਜ ਕੁਮਾਰ ਨੇ ਪਹਿਲਾ ਸਥਾਨ, 200 ਮੀਟਰ ਅੰਮਿ੍ਤ ਪਹਿਲਾ ਸਥਾਨ, 600 ਮੀਟਰ ਜਤਿਨ ਪਹਿਲਾ ਸਥਾਨ , ਕੁੜੀਆਂ 100 ਮੀਟਰ 400 ਮੀਟਰ ਤੇ ਲੰਬੀ ਛਾਲ 'ਚ ਮੋਹਨੀ ਪਹਿਲਾ ਸਥਾਨ, 600 ਮੀਟਰ ਅਤੇ 200 ਮੀਟਰ ਰਹਿਨੁਮਾ ਪਹਿਲਾ ਸਥਾਨ ਹਾਸਿਲ ਕੀਤਾ | ਰਿਲੇਅ ਦੌੜ ਵਿਚ ਲੜਕੇ ਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ 100 ਮੀ. ਦੌੜ 'ਚ ਲਕਸ਼ਮੀ ਨੇ ਦੂਜਾ ਸਥਾਨ, 200 ਮੀ. 'ਚ ਜੀਵਿਕਾ ਦੂਜਾ ਸਥਾਨ, 600 ਮੀ. 'ਚ ਜੀਵਿਕਾ ਦੂਜਾ ਸਥਾਨ, ਮੁੰਡੇ 200 ਮੀ. ਜਤਿਨ ਦੂਜਾ ਸਥਾਨ, 600 ਮੀ. ਅੰਮਿ੍ਤ ਦੂਜਾ ਸਥਾਨ ਹਾਸਲ ਕੀਤਾ | ਕੁਸ਼ਤੀਆਂ 28 ਕਿੱਲੋ ਰੋਹਿਤ ਪਹਿਲਾ ਸਥਾਨ, 30 ਕਿੱਲੋ ਜਤਿਨ ਨੇ ਦੂਜਾ ਸਥਾਨ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬੱਚਿਆਂ ਦੇ ਇਸ ਪ੍ਰਦਰਸ਼ਨ ਨੂੰ ਦੇਖ ਕੇ ਬਲਾਕ ਦੇ ਬਹੁਤ ਸਾਰੇ ਅਧਿਆਪਕਾਂ, ਮੁੱਖ ਅਧਿਆਪਕਾਂ, ਸੀ.ਐੱਚ.ਟੀ. ਤੇ ਐਮ.ਸੀ. ਹਰਪ੍ਰੀਤ ਸਿੰਘ ਨੇ ਟੀਮ ਦੇ ਕੋਚ ਨਾਹਰ ਸਿੰਘ ਨੂੰ ਵਧਾਈਆਂ ਦਿੱਤੀਆਂ |