ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਯੋਗਾ ਦੇ ਮੁਕਾਬਲੇ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਅੰਤਰ ਜ਼ਿਲ੍ਹਾ ਲੜਕੀਆਂ ਯੋਗਾ ਦੇ ਮੁਕਾਬਲੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਮਾਸਸਸ ਸਕੂਲ ਸਿਵਲ ਲਾਈਨ ਪਟਿਆਲਾ ਕਰਵਾਏ ਗਏ | ਯੋਗਾ ਦੇ ਮੁਕਾਬਲਿਆਂ 'ਚ ਟਰੈਡੀਸ਼ਨਲ ਯੋਗਾਸਨਾ ਅੰਡਰ 14 'ਚ ਜਲੰਧਰ ਨੇ ਪਹਿਲੀ, ਪਟਿਆਲਾ ਨੇ ਦੂਜਾ, ਐਸਏਐਸ ਨਗਰ ਮੁਹਾਲੀ ਨੇ ਤੀਜਾ, ਆਰਟਿਸਟਿਕ ਸਿੰਗਲ 'ਚ ਪਟਿਆਲਾ ਨੇ ਪਹਿਲਾ, ਸੰਗਰੂਰ ਨੇ ਦੂਜਾ, ਮੁਹਾਲੀ ਨੇ ਤੀਜਾ, ਆਰਟਿਸਟਿਕ ਪੇਅਰ 'ਚ ਪਟਿਆਲਾ ਨੇ ਪਹਿਲਾ, ਜਲੰਧਰ ਨੇ ਦੂਜਾ ਮੁਹਾਲੀ ਨੇ ਤੀਜਾ, ਰਿਧਮਿਕ ਪੇਅਰ 'ਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਜਲੰਧਰ ਨੇ ਤੀਜਾ, ਅੰਡਰ 17 ਟਰਡੀਸਨਲ 'ਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਅੰਮਿ੍ਤਸਰ ਸਾਹਿਬ ਨੇ ਤੀਜਾ, ਆਰਟਿਸਟਿਕ ਸਿੰਗਲ 'ਚ ਪਟਿਆਲਾ ਨੇ ਪਹਿਲਾ, ਲੁਧਿਆਣਾ ਨੇ ਦੂਜਾ, ਫ਼ਾਜ਼ਿਲਕਾ ਨੇ ਤੀਜਾ, ਅੰਡਰ 19 ਟਰੈਡੀਸਨਲ 'ਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਆਰਟਿਸਟਿਕ ਸਿੰਗਲ 'ਚ ਪਟਿਆਲਾ ਨੇ ਪਹਿਲਾ, ਲੁਧਿਆਣਾ ਨੇ ਦੂਜਾ ਜਲੰਧਰ ਨੇ ਤੀਜਾ, ਆਰਟਿਸਟਿਕ ਪੇਅਰ 'ਚ ਲੁਧਿਆਣਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਗੁਰਦਾਸਪੁਰ ਨੇ ਤੀਜਾ, ਰਿਧਮਿਕ ਪੇਅਰ 'ਚ ਲੁਧਿਆਣਾ ਨੇ ਪਹਿਲਾਂ, ਪਟਿਆਲਾ ਨੇ ਦੂਜਾ ਤੇ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਯੋਗਾ ਦੀਆਂ ਖਿਡਾਰਨਾਂ ਨੂੰ ਟਰਾਫ਼ੀ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ | ਯੋਗਾ ਖੇਡ ਇੰਚਾਰਜ ਸੀਮਾ ਉੱਪਲ ਪਿ੍ੰਸੀਪਲ ਸਿਵਲ ਲਾਈਨ, ਸੰਜਨਾ ਗਰਗ ਪਿ੍ੰਸੀਪਲ ਪੀਐਮਸ੍ਰੀ ਸਸਸਸ ਮਸ਼ਿੰਗਣ, ਲਲਿਤ ਸਿੰਗਲਾ ਸਹਸ ਰਣਬੀਰਪੁਰਾ ਡਿਊਟੀ ਨੇ ਡਿਊਟੀ ਨਿਭਾਈ | ਇਸ ਮੌਕੇ 'ਤੇ ਯੋਗਾ ਦੇ ਅਬਜ਼ਰਵਰ ਸੰਯੋਗਿਤਾ, ਕਨਵੀਨਰ ਮੀਨਾ ਸੂਦ, ਗੰਗਾ ਰਾਣੀ, ਰੁਪਿੰਦਰ ਕੌਰ, ਸੁਭਾਸ਼ ਚੰਦ, ਪਰਮਜੀਤ ਸਿੰਘ ਸੋਹੀ, ਜਗਤਾਰ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਕੌਰ, ਨਿਧੀ ਸ਼ਰਮਾ, ਸੁਮਨ ਕੁਮਾਰੀ, ਹਰਦੀਪ ਕੌਰ, ਰਾਜਿੰਦਰ ਸਿੰਘ, ਮਨਜੀਤ ਸਿੰਘ, ਵਿਕਰਮ, ਸੁਸ਼ਮਾ ਰਾਣੀ, ਇੰਦਰਵੀਰਪਾਲ ਕੌਰ, ਵਿਜੈ, ਮਨਜਿੰਦਰ ਸਿੰਘ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ |