10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗ੍ਰਾਮ ਪੰਚਾਇਤ ਸਹੌਲੀ ਨੇ ਪਿੰਡ ਵਾਸੀਆਂ ਨਾਲ ਮਨਾਈ ਦੀਵਾਲੀ

ਅਜੀਤ ਡੈਸਕ 22-10-2025
ਗੁਰੂਸਰ ਸੁਧਾਰ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸਹੌਲੀ ਦੇ ਸਰਪੰਚ ਪਲਵਿੰਦਰ ਸਿੰਘ ਲਿੱਟ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਪਿੰਡ ਵਾਸੀਆਂ ਨਾਲ ਮਨਾਇਆ | ਗ੍ਰਾਮ ਪੰਚਾਇਤ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਸਮੂਹ ਪਿੰਡ ਵਾਸੀਆਂ ਨਾਲ ਖ਼ੁਸ਼ੀ ਸਾਂਝੀ ਕਰਨ ਸਮੇਤ ਉਨ੍ਹਾਂ ਨੂੰ ਮਠਿਆਈਆਂ ਦੇ ਡੱਬੇ ਵੀ ਭੇਟ ਕੀਤੇ ਗਏ | ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਪਲਵਿੰਦਰ ਸਿੰਘ ਲਿੱਟ ਨੇ ਕਿਹਾ ਕਿ ਹਰ ਸਾਲ ਦੀਵਾਲੀ ਦੇ ਇਸ ਤਿਉਹਾਰ ਮੌਕੇ ਸਰਦੇ-ਪੁੱਜਦੇ ਲੋਕ ਜਾਂ ਸ਼ਖ਼ਸੀਅਤਾਂ ਪੁਲਿਸ ਪ੍ਰਸ਼ਾਸਨ ਤੇ ਹੋਰ ਸਰਕਾਰੀ ਮਹਿਕਮਿਆਂ ਦੀ ਅਫ਼ਸਰਸ਼ਾਹੀ ਨਾਲ ਤੋਹਫ਼ਿਆਂ ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕਰਦੇ ਹਨ ਪਰ ਮੇਰੀ ਅਗਵਾਈ ਹੇਠ ਪੰਚਾਇਤ ਤੇ ਪਿੰਡ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਇਸ ਦੀਵਾਲੀ ਨੂੰ ਬਿਨਾਂ ਕਿਸੇ ਨਾਲ ਭੇਦਭਾਵ ਆਪਣੇ ਪਿੰਡ ਵਾਸੀਆਂ ਨਾਲ ਮਨਾ ਕੇ ਰੌਸ਼ਨੀਆਂ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਹਨ | ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਲਿੱਟ ਨਾਲ ਨੰਬਰਦਾਰ ਹਰਵਿੰਦਰ ਸਿੰਘ ਲਿੱਟ ਬਿੱਲੂ, ਸਾਬਕਾ ਸਰਪੰਚ ਜਸਪਾਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਮਲਕੀਤ ਸਿੰਘ ਲਿੱਟ, ਜਗਪਾਲ ਸਿੰਘ ਸੰਘੇੜਾ, ਤੇਜਪਾਲ ਸਿੰਘ ਗਰੇਵਾਲ, ਰਮਿੰਦਰ ਸਿੰਘ, ਕਿ੍ਸ਼ਨ ਸਿੰਘ, ਗੁਰਬਖ਼ਸ਼ ਸਿੰਘ (ਸਾਰੇ ਪੰਚ), ਸੈਕਟਰੀ ਜਸਵੰਤ ਸਿੰਘ, ਮਨਮੋਹਣ ਸਿੰਘ ਦਿੱਲੀ ਵਾਲੇ, ਭੋਲਾ ਸਿੰਘ ਬਿਜਲੀ ਵਾਲਾ, ਬੂਟਾ ਸਿੰਘ ਜਥੇਦਾਰ ਆਦਿ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵੀ ਪਿੰਡ ਵਾਸੀਆਂ ਨੂੰ ਦੀਵਾਲੀ ਦੀ ਹਾਰਦਿਕ ਵਧਾਈ ਦਿੱਤੀ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਹੋਰ ਗੁਰਦੁਆਰਾ ਸਾਹਿਬ ਵਿਖੇ ਲੈ ਜਾਣ ਦਾ ਮਾਮਲਾ ਸਿੱਖ ਜਥੇਬੰਦੀਆਂ ਕੋਲ ਪੁੱਜਾ... ਅਗਲੀ ਖ਼ਬਰ ਵੇਰਕਾ ਦੁੱਧ ਉਤਪਾਦਕ ਸਭਾ ਬਾਸੀਆਂ ਬੇਟ ਨੇ ਮੁਨਾਫ਼ਾ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।