10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਵੇਰਕਾ ਦੁੱਧ ਉਤਪਾਦਕ ਸਭਾ ਬਾਸੀਆਂ ਬੇਟ ਨੇ ਮੁਨਾਫ਼ਾ ਵੰਡਿਆ

ਅਜੀਤ ਡੈਸਕ 22-10-2025
ਹੰਬੜਾਂ, 21 ਅਕਤੂਬਰ (ਮੇਜਰ ਹੰਬੜਾਂ)-ਵੇਰਕਾ ਦੁੱਧ ਉਤਪਾਦਕ ਸਭਾ ਬਾਸੀਆਂ ਬੇਟ ਵਲੋਂ ਦੀਵਾਲੀ ਦੇ ਸ਼ੁੱਭ ਅਵਸਰ 'ਤੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਿਆ | 'ਆਪ' ਦੇ ਸੀਨੀਅਰ ਆਗੂ ਬੇਅੰਤ ਸਿੰਘ ਬਾਸੀਆਂ, ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਲ ਅਤੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਪਹਿਲੇ ਨੰਬਰ 'ਤੇ ਰਹੇ ਪ੍ਰੀਤਮ ਸਿੰਘ ਬੱਲ ਨੂੰ 15580 ਰੁਪਏ, ਬਲਵਿੰਦਰ ਸਿੰਘ ਅਤੇ ਬਲਵੰਤ ਸਿੰਘ ਨੂੰ 6400 ਰੁਪਏ ਦਾ ਮੁਨਾਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਦੁੱਧ ਉਤਪਾਦਕਾਂ 'ਚ ਕੁੱਲ 80 ਹਜ਼ਾਰ ਰੁਪਏ ਮੁਨਾਫ਼ੇ ਦੀ ਵੰਡ ਕੀਤੀ ਗਈ | 'ਆਪ' ਆਗੂ ਬੇਅੰਤ ਸਿੰਘ ਬਾਸੀਆਂ, ਪ੍ਰਧਾਨ ਬਲਵਿੰਦਰ ਸਿੰਘ ਬੱਲ ਨੇ ਕਿਹਾ ਕਿ ਪਸ਼ੂ ਪਾਲਕ ਵੱਧ ਮੁਨਾਫ਼ਾ ਕਮਾਉਣ ਲਈ ਵੇਰਕਾ ਨਾਲ ਜੁੜਨ ਕਿਉਂਕਿ ਇਕੋ ਇਕ ਅਦਾਰਾ ਹੈ ਜੋ ਪਸ਼ੂ ਪਾਲਕਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਦੁੱਧ ਦਾ ਭਾਅ ਦੇ ਰਿਹਾ ਹੈ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦਾ ਹੈ | ਬੇਅੰਤ ਬਾਸੀਆਂ ਨੇ ਕਿਹਾ ਕਿ ਵੇਰਕਾ ਵਲੋਂ ਦੁੱਧ ਤੋਂ ਬਣਾਏ ਜਾ ਰਹੇ ਖਾਣ, ਪੀਣ ਵਾਲੇ ਉਤਪਾਦ ਅੱਜ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ ਤੇ ਵੇਰਕਾ ਨਾਲ ਜੁੜੇ ਦੁੱਧ ਉਤਪਾਦਕ ਚੰਗਾ ਮੁਨਾਫ਼ਾ ਕਮਾ ਰਹੇ ਹਨ | ਇਸ ਮੌਕੇ ਮਾਸਟਰ ਕੁਲਦੀਪ ਸਿੰਘ ਬੱਲ, ਪ੍ਰਧਾਨ ਜਗਪਾਲ ਸਿੰਘ, ਅਮਰਜੀਤ ਸਿੰਘ ਬਾਸੀ, ਜਗਤਾਰ ਸਿੰਘ ਬਾਸੀ, ਤਰਸੇਮ ਸਿੰਘ ਸੇਖੋਂ, ਬਲਜਿੰਦਰ ਸਿੰਘ ਬਾਸੀ, ਸਭਾ ਦੇ ਮੈਂਬਰ ਬਲਵੰਤ ਸਿੰਘ ਬੱਲ, ਚਰਨਜੀਤ ਕੌਰ, ਪ੍ਰੀਤਮ ਸਿੰਘ ਬੱਲ ਸਮੇਤ ਹੋਰ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਸਹੌਲੀ ਨੇ ਪਿੰਡ ਵਾਸੀਆਂ ਨਾਲ ਮਨਾਈ ਦੀਵਾਲੀ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਵਲੋਂ ਅੱਬੂਵਾਲ 'ਚ ਦੁੱਧ ਉਤਪਾਦਕਾਂ ਨੂੰ ਮੁਨਾਫ਼ੇ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।