ਗੁਰੂਸਰ ਸੁਧਾਰ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅੱਬੂਵਾਲ ਵਿਖੇ ਵੇਰਕਾ ਮਿਲਕ ਪਲਾਂਟ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਦੁੱਧ ਉਤਪਾਦਕਾਂ ਨੂੰ ਮੁਨਾਫ਼ੇ ਵੀ ਵੰਡ ਆਪਣੇ ਹੱਥੀਂ ਕੀਤੀ ਗਈ | ਆਪਣੇ ਸੰਬੋਧਨ ਵਿਚ ਵਿਧਾਇਕ ਠੇਕੇਦਾਰ ਨੇ ਕਿਹਾ ਕਿ ਚਿੱਟੀ ਕ੍ਰਾਂਤੀ ਵਜੋਂ ਦੁੱਧ ਦਾ ਉਤਪਾਦਨ ਕਰਨ ਵਾਲੇ ਪਸ਼ੂ ਪਾਲਕਾਂ ਦਾ ਦੁੱਧ ਦੀ ਜ਼ਰੂਰਤ ਨੂੰ ਪੂਰਾ ਕਰਨ ਵਿਚ ਅਹਿਮ ਯੋਗਦਾਨ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਾਂ ਵੇਰਕਾ ਮਿਲਕ ਪਲਾਂਟ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਤੋਂ ਕਿਸੇ ਦੁੱਧ ਉਤਪਾਦਕ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਸਰਪੰਚ ਜਸਵੀਰ ਸਿੰਘ ਅੱਬੂਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਹਰ ਪਿੰਡ ਵਾਸੀ ਨੂੰ ਜਾਗਰੂਕ ਕਰਨ ਲਈ ਪੰਚਾਇਤ ਕੈਂਪ ਲਗਾਵੇਗੀ ਤਾਂ ਜੋ ਅਗਾਂਹਵਧੂ ਲੋਕ ਸਹਾਇਕ ਧੰਦਿਆਂ ਰਾਹੀਂ ਵੱਧ ਤੋਂ ਵੱਧ ਮੁਨਾਫ਼ਾ ਤੇ ਲਾਹਾ ਲੈ ਸਕਣ | ਕਰਨਲ ਜ਼ੋਰਾ ਸਿੰਘ ਅੱਬੂਵਾਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ | ਇਸ ਮੌਕੇ ਬਲਾਕ ਪ੍ਰਧਾਨ ਰਮੇਸ਼ ਜੈਨ, ਸਰਾਭਾ ਪੰਥਕ ਮੋਰਚੇ ਦੇ ਆਗੂ ਹਰਭਜਨ ਸਿੰਘ ਅੱਬੂਵਾਲ, ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਸਰਪੰਚ ਸੁਖਵਿੰਦਰ ਸਿੰਘ ਹਲਵਾਰਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਕਿਰਪਾਲ ਸਿੰਘ, ਰੁਪਿੰਦਰ ਕੌਰ, ਹਰਪਾਲ ਕੌਰ, ਬਰਜੀਤ ਕੌਰ, ਕਰਨੈਲ ਸਿੰਘ, ਰਮਨਦੀਪ ਕੌਰ, ਦਰਸ਼ਨ ਸਿੰਘ (ਸਾਰੇ ਪੰਚ), ਪ੍ਰਧਾਨ ਨਾਇਬ ਸਿੰਘ, ਕੈਪਟਨ ਹਰਜੀਤ ਸਿੰਘ, ਪ੍ਰਧਾਨ ਮੱਘਰ ਸਿੰਘ, ਮੀਤ ਪ੍ਰਧਾਨ ਜਸਵੀਰ ਸਿੰਘ, ਸਕੱਤਰ ਹਰਵਿੰਦਰ ਸਿੰਘ, ਸੁਪਰਵਾਈਜ਼ਰ ਗੁਰਚਰਨ ਸਿੰਘ, ਸੁਪਰਵਾਈਜ਼ਰ ਜਤਿੰਦਰ ਸਿੰਘ, ਤੁਪਿੰਦਰ ਕੁਮਾਰ, ਰਛਪਾਲ ਐੱਮ.ਪੀ.ਏ., ਬਲਦੇਵ ਸਿੰਘ ਅੱਬੂਵਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ |