ਗੁਰੂਸਰ ਸੁਧਾਰ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਰੱਤੋਵਾਲ ਤੋਂ ਅੱਬੂਵਾਲ ਤੱਕ ਕਰੀਬ ਢਾਈ ਕਿਲੋਮੀਟਰ ਲੰਬਾਈ ਵਾਲੀ ਸੰਪਰਕ ਸੜਕ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਹੋ ਗਈ ਸੀ, ਉੱਪਰ ਹੁਣ ਪੰਜਾਬ ਮੰਡੀਕਰਨ ਬੋਰਡ ਦੁਆਰਾ ਪਹਿਲਾਂ ਇਸ ਨੂੰ ਨਵੇਂ ਸਿਰਿਉਂ ਪੱਥਰ-ਵੱਟੇ ਪਾਉਣ ਉਪਰੰਤ ਪ੍ਰੀਮਿਕਸ ਪਾ ਕੇ ਨਵਾਂ ਰੂਪ ਦੇ ਦਿੱਤਾ ਗਿਆ ਹੈ | ਪਿੰਡ ਰੱਤੋਵਾਲ ਤੋਂ ਸੜਕ 'ਤੇ ਪ੍ਰੀਮਿਕਸ ਪਾਉਣੀ ਸ਼ੁਰੂ ਕਰਨ ਸਮੇਂ ਇਸ ਦੀ ਨਿਗਰਾਨੀ ਖ਼ੁਦ ਸਰਪੰਚ ਰਵਿੰਦਰ ਸਿੰਘ ਕਲੇਰ, ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਕੀਤੀ ਗਈ | ਸੜਕ ਨੂੰ ਨਵਾਂ ਰੂਪ ਮਿਲ ਜਾਣ 'ਤੇ ਸਰਪੰਚ ਰਵਿੰਦਰ ਸਿੰਘ ਕਲੇਰ ਤੇ ਦੋਹਾਂ ਪਿੰਡਾਂ ਦੇ ਨਿਵਾਸੀਆਂ ਨੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਸੜਕ ਨਿਰਮਾਣ ਦਾ ਕੰਮ ਤੈਅ ਸਮੇਂ ਅੰਦਰ ਪੂਰਾ ਹੋ ਗਿਆ | ਇਸ ਮੌਕੇ ਸਾਬਕਾ ਸਰਪੰਚ ਗੁਰਬਚਨ ਸਿੰਘ ਧਾਲੀਵਾਲ, ਸਰਪੰਚ ਰਵਿੰਦਰ ਸਿੰਘ, 'ਆਪ' ਦੇ ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ, ਪੰਚ ਹਰਵਿੰਦਰ ਸਿੰਘ, ਪੰਚ ਗੁਰਿੰਦਰਜੀਤ ਢਿੱਲੋਂ, ਪੰਚ ਲੱਕੀ ਚਾਹਲ, ਪੰਚ ਬਲਵੀਰ ਸਿੰਘ, ਪੰਚ ਮਨਜੀਤ ਸਿੰਘ, ਡਾ: ਨਿਸ਼ਾਨ ਸਿੰਘ, ਸਮਾਜ ਸੇਵੀ ਤੇ ਸਾਬਕਾ ਪੰਚ ਬਲਵਿੰਦਰ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ ਫ਼ੌਜੀ, ਹਿੰਮਤ ਸਿੰਘ ਕਲੇਰ, ਫ਼ੌਜੀ ਸੁਖਵਿੰਦਰ ਸਿੰਘ ਚਾਹਲ, ਸੁਖਵਿੰਦਰ ਸਿੰਘ ਰਾਣੂੰ ਆਦਿ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |