10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅਜਿਹੇ ਕੁਝ ਲੋਕਾਂ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ - ਸੀ.ਜੇ.ਪੀ. ਪ੍ਰਦਰਸ਼ਨ 'ਤੇ ਦਿਪਕੇ ਨਾਲ ਉਡਾਣ ਚ ਸਵਾਰ ਯਾਤਰੀ

ਨਵੀਂ ਦਿੱਲੀ, 10 ਅਕਤੂਬਰ - ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨਾਲ ਦਿੱਲੀ ਜਾਣ ਵਾਲੀ ਉਡਾਣ ਵਿਚ ਸਵਾਰ ਇਕ ਯਾਤਰੀ ਨੇ ਕਿਹਾ, "ਅਸੀਂ ਮੁੰਬਈ...

ਅਜੀਤ ਡੈਸਕ 10-10-2026

ਨਵੀਂ ਦਿੱਲੀ, 10 ਅਕਤੂਬਰ - ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨਾਲ ਦਿੱਲੀ ਜਾਣ ਵਾਲੀ ਉਡਾਣ ਵਿਚ ਸਵਾਰ ਇਕ ਯਾਤਰੀ ਨੇ ਕਿਹਾ, "ਅਸੀਂ ਮੁੰਬਈ ਤੋਂ ਆ ਰਹੇ ਸੀ। ਜਹਾਜ਼ ਦੇ ਉਤਰਨ ਤੋਂ ਬਾਅਦ ਵੀ ਸਾਨੂੰ ਉਡੀਕ ਕਰਨੀ ਪਈ। ਜਹਾਜ਼ ਦੇ ਉਤਰਨ ਮਗਰੋਂ, ਅਸੀਂ ਜਹਾਜ਼ ਦੇ ਅਗਲੇ ਹਿੱਸੇ ਤੋਂ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਸੁਣ ਸਕਦੇ ਸੀ। ਮੈਨੂੰ ਨਹੀਂ ਪਤਾ ਕਿ ਦਿਪਕੇ ਕੌਣ ਹੈ। ਸ਼ਾਇਦ ਉਹ ਉਹੀ 'ਕਾਕਰੋਚ' ਹਨ ਜੋ ਅਜਿਹਾ ਵਿਵਹਾਰ ਕਰ ਰਿਹਾ ਹਨ; ਮੈਨੂੰ ਬਹੁਤੀ ਜਾਣਕਾਰੀ ਨਹੀਂ... ਉਹ ਪਹਿਲਾਂ 36 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ। ਪਰ ਕੀ ਉਹ ਹਰ ਥਾਂ ਮੁਸ਼ਕਲ ਖੜ੍ਹੀ ਕਰਨਗੇ? ਅਜਿਹੇ ਕੁਝ ਲੋਕਾਂ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਲੋਕਾਂ ਦੇ ਨਾਂਅ ਗਲਤ ਤਰੀਕੇ ਨਾਲ ਹਟਾਏ ਗਏ ਹਨ, ਤਾਂ ਸੁਪਰੀਮ ਕੋਰਟ ਇਸ 'ਤੇ ਗੌਰ ਕਰਨਾ ਹੋਵੇਗਾ। ਉਹ (ਪ੍ਰਦਰਸ਼ਨਕਾਰੀ) ਇਸ ਮਾਮਲੇ ਨੂੰ ਨਹੀਂ ਦੇਖਣਗੇ। ਜੇਕਰ ਸਭ ਕੁਝ ਜਨਤਾ ਨੇ ਹੀ ਕਰਨਾ ਹੈ ਤਾਂ ਅਦਾਲਤਾਂ ਬੰਦ ਕਰ ਦਿਓ। ਇਕ ਪ੍ਰਣਾਲੀ ਹੈ ਜਿਸ ਦੀ ਅਸੀਂ ਪਾਲਣਾ ਕਰਦੇ ਹਾਂ, ਉਸ ਪ੍ਰਣਾਲੀ ਨੂੰ ਹੀ ਬੰਦ ਕਰ ਦਿਓ। ਜੇ ਕੋਈ ਸਮੱਸਿਆ ਹੈ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ - ਕੀ ਇਸ ਨਾਲ ਕੋਈ ਮਦਦ ਮਿਲੇਗੀ?"

 

ਪਿਛਲੀ ਖ਼ਬਰ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ ਦਾ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਮੁਅੱਤਲ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਕੀਤੀ ਸ਼ਰਜੀਲ ਇਮਾਮ ਨੂੰ ਮਿਲੀ ਅੰਤਰਿਮ ਜ਼ਮਾਨਤ ਰੱਦ ਕਰਨ ਦੀ ਮੰਗ