ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੀ ਦੇਖ-ਰੇਖ ਹੇਠ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਕੂਲ ਸਮਾਰੋਹ ਵਿਚ ਵਿਦਿਆਰਥੀਆਂ ਵਲੋਂ ਸਿੱਖਾਂ ਅਤੇ ਹਿੰਦੂਆਂ ਦੇ ਸਾਂਝੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਉੱਪਰ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ | ਦੀਵਾਲੀ ਦੇ ਇਸ ਸ਼ੁਭ ਤਿਉਹਾਰ ਨਾਲ ਸੰਬੰਧਿਤ ਸਕੂਲ ਵਿਦਿਆਰਥੀਆਂ ਲਈ ਰੰਗੋਲੀ, ਰੋਲ ਪਲੇ, ਦੀਵੇ-ਮੋਮਬੱਤੀਆਂ ਸਜਾਉਣਾ, ਡਰਾਇੰਗ ਅਤੇ ਕਲਰਿੰਗ ਆਦਿ ਕਿਰਿਆਵਾਂ ਦਾ ਆਯੋਜਨ ਕੀਤਾ ਗਿਆ | ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਦੀਵੇ ਅਤੇ ਮੋਮਬੱਤੀਆਂ ਨਾਲ ਆਲਾ-ਦੁਆਲਾ ਰੁਸ਼ਨਾਉਣ ਦੇ ਨਾਲ ਸਾਨੂੰ ਆਪਣੇ ਮਨਾਂ 'ਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਿਆਂ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ | ਸਕੂਲ ਦੇ ਪ੍ਰਬੰਧਕੀ ਚੇਅਰਮੈਨ ਦਮਨਜੀਤ ਸਿੰਘ ਮੋਹੀ ਵਲੋਂ ਵਿਦਿਆਰਥੀ, ਅਧਿਆਪਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਗਈ |