21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

'26ਵਾਂ ਭਾਈ ਬਹਿਲੋ ਖੇਡ ਮੇਲਾ 2025' ਅਮਿੱਟ ਯਾਦਾਂ ਨਾਲ ਸੰਪੰਨ <br/>

ਅਜੀਤ ਡੈਸਕ 31-12-2025
ਭਗਤਾ ਭਾਈਕਾ, 30 ਦਸੰਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਭਾਈ ਬਹਿਲੋ ਹਾਕੀ ਸੁਸਾਇਟੀ ਵਲੋਂ ਕਰਵਾਇਆ 26ਵਾਂ ਭਾਈ ਬਹਿਲੋ ਖੇਡ ਮੇਲਾ 2025 ਯਾਦਗਾਰੀ ਬਣ ਸੰਪੰਨ ਹੋਇਆ | ਚਾਰ ਰੋਜ਼ਾ ਖੇਡ ਮੇਲੇ ਦਾ ਉਦਘਾਟਨ ਪ੍ਰਸਿੱਧ ਕਥਾਵਾਚਕ ਸ਼ਾਸ਼ਤਰੀ ਕਮਲਜੀਤ ਸਿੰਘ ਡੇਰਾ ਭੋਰੇ ਵਾਲੇ ਸੁਖਾਨੰਦ ਵਲੋਂ ਕੀਤਾ ਗਿਆ | ਟੂਰਨਾਮੈਂਟ 'ਚ ਪਿਛਲੇ ਦਿਨੀਂ ਚੇਨਈ 'ਚ ਹੋਏ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਖਿਡਾਰੀ ਗੁਰਵਿੰਦਰ ਸਿੰਘ ਬਰਾੜ ਨੇ ਘੋਲੀਆਂ ਖੁਰਦ ਦੀ ਟੀਮ ਵਲੋਂ ਖੇਡਦੇ ਹੋਏ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ | ਦੂਜੇ ਦਿਨ ਬਤੌਰ ਮੁੱਖ ਮਹਿਮਾਨ ਮਹਿੰਦਰਪਾਲ ਸਿੰਘ ਭਗਤਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਖੁਸ਼ਵੰਤ ਸਿੰਘ ਚੇਅਰਮੈਨ ਸੀਐਮਐਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ, ਹਰਬੰਸ ਸਿੰਘ ਸੇਵਾਮੁਕਤ ਡਿਪਟੀ ਸੈਕਟਰੀ ਪੰਜਾਬ ਸਰਕਾਰ, ਸੁਖਪ੍ਰੀਤ ਸਿੰਘ ਪੰਜਾਬ ਪੁਲਿਸ, ਜਸਵਿੰਦਰ ਸਿੰਘ ਪੰਜਾਬ ਪੁਲਿਸ, ਗੁਰਪਿਆਰ ਸਿੰਘ ਪੰਜਾਬ ਪੁਲਿਸ ਹਾਜ਼ਰ ਹੋਏ | ਤੀਸਰੇ ਦਿਨ ਦੇ ਮੁੱਖ ਮਹਿਮਾਨ ਪਰਬਤ ਸਿੰਘ ਮੁੱਖ ਅਫ਼ਸਰ ਥਾਣਾ ਦਿਆਲਪੁਰਾ ਐਟ ਭਗਤਾ ਭਾਈਕਾ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ | ਹਾਕੀ ਖੇਡ ਮੇਲੇ ਦੇ ਸੈਮੀ ਫ਼ਾਇਨਲ 'ਚ ਪਿੰਡ ਡਾਲਾ, ਹਠੂਰ, ਗੁਰੂਸਰ ਸੁਧਾਰ ਤੇ ਧੂੜਕੋਟ ਦੀਆਂ ਟੀਮਾਂ ਪਹੁੰਚੀਆਂ | ਫ਼ਾਇਨਲ ਮੈਚ ਹਠੂਰ ਅਤੇ ਧੂੜਕੋਟ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਦੌਰਾਨ ਅੰਤਿਮ ਸਮੇਂ ਤੱਕ ਕੋਈ ਟੀਮ ਗੋਲ ਨਾ ਕਰ ਸਕੀ, ਜਿਸ ਕਰਕੇ ਦੋਨਾਂ ਟੀਮਾਂ ਵਿਚਕਾਰ ਜਿੱਤ ਹਾਰ ਦਾ ਫੈਸਲਾ ਪਨੈਲਟੀ ਸਟਰੋਕ ਰਾਹੀਂ ਕੀਤਾ ਗਿਆ | ਪਿੰਡ ਧੂੜਕੋਟ ਦੀ ਟੀਮ ਨੇ ਬਾਜੀ ਮਾਰੀ, ਪਿੰਡ ਹਠੂਰ ਦੀ ਟੀਮ ਦੂਜੇ ਸਥਾਨ 'ਤੇ ਰਹੀ | ਜੇਤੂ ਟੀਮ ਨੂੰ 51000 ਰੁਪਏ ਤੇ ਕੱਪ ਦਰਸ਼ਨ ਸਿੰਘ ਫੌਜੀ ਕੈਨੇਡਾ ਵਲੋਂ ਦਿੱਤਾ | ਦੂਜੇ ਸਥਾਨ 'ਤੇ ਰਹੀ ਹਠੂਰ ਦੀ ਟੀਮ ਨੂੰ 41000 ਰੁਪਏ, ਤੀਜੇ ਨੰਬਰ 'ਤੇ ਅਤੇ ਚੌਥੇ ਨੰਬਰ ਵਾਲੀਆਂ ਟੀਮਾਂ ਨੂੰ 5100-5100 ਰੁਪੲ ਇਨਾਮੀ ਰਾਸ਼ੀ ਦਿੱਤੀ ਗਈ | ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਇੰਦਰਜੀਤ ਸਿੰਘ ਮਾਨ ਚੇਅਰਮੈਨ ਅਤੇ ਬੂਟਾ ਸਿੰਘ ਪ੍ਰਧਾਨ ਵਲੋਂ ਕੀਤੀ ਗਈ | ਇਸ ਖੇਡ ਮੇਲੇ ਦੌਰਾਨ ਮਨਦੀਪ ਸਿੰਘ, ਅਜਮੇਰ ਸਿੰਘ ਮਘੇੜਾ, ਲੈਕ: ਦਰਸ਼ਨ ਸਿੰਘ, ਸਿਕੰਦਰ ਸਿੰਘ ਬਰਾੜ, ਲੈਕ: ਸੁਖਦਰਸ਼ਨ ਸਿੰਘ, ਅਜੈਬ ਸਿੰਘ ਸਾਬਕਾ ਕੌਂਸਲਰ, ਮਾ: ਸੁਖਦੇਵ ਸਿੰਘ ਸੁੱਖਾ, ਮਾ: ਗੁਰਿੰਦਰ ਸਿੰਘ, ਮਨਜਿੰਦਰ ਸਿੰਘ ਮੱਟ, ਮਾ: ਪਰਮਿੰਦਰ ਸਿੰਘ, ਮਾਗਗਨਦੀਪ, ਗੁਰਦੀਪ ਸਿੰਘ ਲੱਭੀ, ਮਨਦੀਪ ਸਿੰਘ ਬੰਟੀ, ਵਿਕਰਮਜੀਤ ਸਿੰਘ ਵਿੱਕੀ ਪੰਜਾਬ ਪੁਲਿਸ, ਪਰਮਜੀਤ ਸਿੰਘ ਬਿਦਰ, ਅਮਰਜੀਤ ਸਿੰਘ ਪੰਜਾਬ ਪੁਲਿਸ, ਮਨਪ੍ਰੀਤ ਸਿੰਘ ਮਨੀ, ਅੰਮਿ੍ਤਪਾਲ ਸਿੰਘ, ਵਕੀਲ ਰਣਜੀਤ ਸਿੰਘ ਬਰਾੜ, ਕੁਲਵਿੰਦਰ ਕੈਰੀ, ਮਾ: ਸੁਲੱਖਣ ਸਿੰਘ, ਮਾ: ਬੂਟਾ ਸਿੰਘ ਤੇ ਭਗਤਾ ਭਾਈਕਾ ਦੇ ਸੀਨੀਅਰ ਤੇ ਯੂਨੀਅਰ ਹਾਕੀ ਖਿਡਾਰੀਆਂ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਗਈ |

ਪਿਛਲੀ ਖ਼ਬਰ ਅਵਾਰਾ ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਲਈ ਨਗਰ ਪੰਚਾਇਤ ਮਹਿਰਾਜ ਨੇ ਕੀਤੀ ਪਹਿਲਕਦਮੀ ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।