21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਦੁੱਧ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 31-12-2025
ਭਗਤਾ ਭਾਈਕਾ, 30 ਦਸੰਬਰ (ਸੁਖਪਾਲ ਸਿੰਘ ਸੋਨੀ)-ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਸਥਾਨਕ ਸ਼ਹਿਰ ਦੀ ਸ਼ਬਜੀ ਮਾਰਕਿਟ ਵਿਖੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸ਼ਤੀਸ ਕੁਮਾਰ ਜੈਤੋ ਵਲੋਂ ਸਮੂਹ ਸਾਧ ਸੰਗਤ ਲਈ ਸਾਲਾਨਾ ਦੁੱਧ ਦਾ ਲੰਗਰ ਲਗਾਇਆ ਗਿਆ | ਸਲਾਨਾ ਦੁੱਧ ਦੇ ਲੰਗਰ ਦਾ ਰਾਹਗੀਰਾਂ ਨੇ ਖੂਬ ਅਨੰਦ ਮਾਣਿਆ | ਮੁੱਖ ਸੇਵਾਦਾਰ ਸਤੀਸ਼ ਕੁਮਾਰ ਜੈਤੋਂ ਚਾਹ ਵਾਲੇ ਨੇ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸਿੱਖ ਕੌਮ ਦੇ ਇਤਿਹਾਸ ਵਿਚ ਵੱਡੀ ਕੁਰਬਾਨੀ ਹੈ, ਜਿਸ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਹਰ ਸਾਲ ਸਥਾਨਕ ਸ਼ਹਿਰ ਵਿਖੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ | ਇਸੇ ਮੌਕੇ ਉਨ੍ਹਾਂ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਬਿੱਲੂ ਸਿੰਘ ਪ੍ਰਧਾਨ, ਹਰਿਮੰਦਰ ਸਿੰਘ, ਰਾਜੇਸ਼ ਕੁਮਾਰ ਨੀਸ਼ੂ, ਅਰਜਨ, ਬਿੱਟੂ ਸਬਜ਼ੀ ਵਾਲਾ, ਅਨਮੋਲ, ਉਮੇਸ਼ ਕੁਮਾਰ, ਜਸਵਿੰਦਰ ਸਿੰਘ, ਜਗਦੇਵ ਸਿੰਘ ਜਸਵੰਤ ਬੱਬੂ, ਸੰਜੂ ਕੁਮਾਰ, ਲਵਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਨੌਜਵਾਨਾਂ ਵਲੋਂ ਪੂਰਾ ਦਿਨ ਸੇਵਾ ਨਿਭਾਈ ਗਈ |

ਪਿਛਲੀ ਖ਼ਬਰ '26ਵਾਂ ਭਾਈ ਬਹਿਲੋ ਖੇਡ ਮੇਲਾ 2025' ਅਮਿੱਟ ਯਾਦਾਂ ਨਾਲ ਸੰਪੰਨ <br/> ਅਗਲੀ ਖ਼ਬਰ ਬੀ.ਬੀ.ਐੱਸ. ਇੰਡੋ ਕੈਨੇਡੀਅਨ ਸਕੂਲ ਮਲੂਕਾ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।