28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਯਾਦਗਾਰੀ ਹੋ ਨਿੱਬੜਿਆ ਬੀ ਆਰ ਸੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ <br/>

ਅਜੀਤ ਡੈਸਕ 05-12-2025
ਭਗਤਾ ਭਾਈਕਾ, 4 ਦਸੰਬਰ (ਸੁਖਪਾਲ ਸਿੰਘ ਸੋਨੀ)-ਬੀ ਆਰ ਸੀ ਕਾਨਵੈਂਟ ਸਕੂਲ ਸਮਾਧ ਭਾਈ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਕਰਵਾਇਆ ਸਲਾਨਾ ਸਮਾਗਮ ਤੇ ਸਲਾਨਾ ਇਨਾਮ ਵੰਡ ਸਮਾਰੋਹ ਖੱਟੀਆਂ-ਮਿੱਠੀਆ ਯਾਦਾਂ ਨੂੰ ਸਮੇਟਦਿਆਂ ਯਾਦਗਾਰੀ ਹੋ ਹੋ ਨਿੱਬੜਿਆ | ਬੀ ਆਰ ਸੀ ਕਾਨਵੈਂਟ ਸਕੂਲ ਸਮਾਧ ਭਾਈ ਦੀ ਮੈਨੇਜਮੈਂਟ ਦੁਆਰਾ ਇਸ ਸਮਾਰੋਹ ਦੀਆਂ ਤਿਆਰੀਆਂ ਸੁਚੱਜੇ ਢੰਗ ਨਾਲ ਕੀਤੀਆਂ ਗਈਆਂ | ਇਸ ਮੌਕੇ ਵਿਦਿਆਰਥੀਆਂ ਨੇ ਸ਼ਬਦ, ਕੋਰੀਓਗ੍ਰਾਫ਼ੀ, ਭੰਗੜਾ, ਡਾਂਸ, ਗੀਤ, ਕਵਾਲੀ, ਯੋਗਾ, ਗਿੱਧਾ ਆਦਿ ਪੇਸ਼ ਕਰਕੇ ਵਾਹ-ਵਾਹ ਖੱਟੀ | ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਪਿ੍ੰਸੀਪਲ ਕਿਰਨਾ ਰਾਣੀ, ਪਰਮਜੀਤ ਕੌਰ, ਰਮਨਦੀਪ ਸਿੰਘ, ਪੁਨੀਤ ਕੌਰ ਅਤੇ ਅਮਨਜੀਤ ਕੌਰ ਨੇ ਦੀਪ ਜੋਤ ਜਗਾਕੇ ਕੀਤੀ | ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਮਾਤਾ ਸਰਸਵਤੀ ਵੰਦਨਾ ਦੀ ਅਰਾਧਨਾ ਕੀਤੀ | ਇਸ ਤੋਂ ਬਾਅਦ ਸ਼ਬਦ ਗਾਇਨ ਕੀਤਾ ਗਿਆ | ਸਕੂਲ ਦੇ ਸੋਹਣੇ ਬਗ਼ੀਚੇ ਵਿਚ ਪੜ੍ਹ ਰਹੇ ਕੋਮਲ ਫੁੱਲਾਂ ਵਰਗੇ ਵਿਦਿਆਰਥੀਆ ਨੇ ਆਪਣੀ ਕਲਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ | ਸਟੇਜ ਦਾ ਸੰਚਾਲਨ ਅਧਿਆਪਕ ਗੁਰਪ੍ਰੇਮ ਸ਼ਰਮਾ, ਰਵਿੰਦਰ ਸਿੰਘ, ਵਿਦਿਆਰਥਣ ਨਵਜੋਤ ਕੌਰ, ਤਨਵੀਰ ਕੌਰ 'ਤੇ ਹੇਜਲ ਨੇ ਸਾਂਝੇ ਤੌਰ 'ਤੇ ਕੀਤਾ | ਸਕੂਲ ਪਿ੍ੰਸੀਪਲ ਕਿਰਨਾ ਰਾਣੀ ਨੇ ਬੜੇ ਉਤਸ਼ਾਹ ਨਾਲ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਆਏ ਹੋਏ ਮੁੱਖ ਮਹਿਮਾਨਾਂ ਤੇ ਮਾਪਿਆ ਦਾ ਦਿਲੋਂ ਸਵਾਗਤ ਕੀਤਾ | ਇਸ ਮੌਕੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕਲਾਸਾਂ ਅਨੁਸਾਰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ਵਿਚ ਜਿੱਤ ਪ੍ਰਾਪਤ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ | ਸਮਗਾਮ ਵਿਚ ਅਨੁਸਾਸ਼ਨ ਬਣਾਉਣ ਲਈ ਸਾਰੇ ਹਾਊਸ ਕੈਪਟਨ ਤੇ ਵਾਇਸ ਕੈਪਟਨਾਂ ਵਲੋਂ ਸ਼ਲਾਘਾ ਯੋਗ ਡਿਊਟੀ ਨਿਭਾਈ ਗਈ | ਇਸ ਸਮਾਗਮ ਵਿਚ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਪਰਮਜੀਤ ਕੌਰ, ਪੁਨੀਤ ਕੌਰ ਅਤੇ ਅਮਨਜੀਤ ਕੌਰ ਨੇ ਸ਼ਿਰਕਤ ਕੀਤੀ | ਮੈਨੇਜਮੈਂਟ ਮੈਂਬਰ ਪੁਨੀਤ ਕੌਰ ਨੇ ਸਕੂਲ ਪਿ੍ੰਸੀਪਲ ਕਿਰਨਾ ਰਾਣੀ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਕੌਮਾਂਤਰੀ ਦਿਵਿਆਂਗਤਾ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਨੇ ਨਾਜਾਇਜ਼ ਕਬਜ਼ੇ ਵਾਲਿਆਂ ਨੂੰ ਦਿੱਤੀ ਚਿਤਾਵਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।