28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੋਨਿਆਣਾ ਬਲਾਕ ਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ <br/>

ਅਜੀਤ ਡੈਸਕ 05-12-2025
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)-ਗੋਨਿਆਣਾ ਬਲਾਕ ਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਵੈਦ ਧਨਵੰਤਰੀ ਭਵਨ ਨੇਹੀਆਂ ਵਾਲਾ ਵਿਖੇ ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆਂ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਮੂਹ ਸਾਥੀਆਂ ਵਲੋਂ ਡਾ. ਅਜੈਬ ਸਿੰਘ ਮਹਿਮਾ ਸਵਾਈ ਦੇ ਵੱਡੇ ਭਰਾ ਦੇ ਅਕਾਲ ਚਲਾਣੇ 'ਤੇ ਮੋਨ ਧਾਰਨ ਕਰ ਕੇ ਅਫ਼ਸੋਸ ਪ੍ਰਗਟਾਇਆ ਅਤੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ | ਮੀਟਿੰਗ ਵਿਚ ਡਾ. ਸੁਖਦੇਵ ਸਿੰਘ ਜੀਦਾ ਸਰਪ੍ਰਸਤ, ਡਾ. ਹਰਨੇਕ ਸਿੰਘ ਬਲਾਹੜ ਮਹਿਮਾ ਚੇਅਰਮੈਨ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਜਸਵਿੰਦਰ ਸਿੰਘ ਮਹਿਮਾ ਸਰਜਾ, ਡਾ. ਜਗਸੀਰ ਸਿੰਘ ਜੀਦਾ ਸਹਾਇਕ ਖ਼ਜ਼ਾਨਚੀ, ਪਵਨ ਕੁਮਾਰ ਗਰਗ ਖ਼ਜ਼ਾਨਚੀ, ਡਾ. ਕੱਤਰ ਸਿੰਘ ਗੰਗਾ, ਡਾ. ਜਸਵੀਰ ਸਿੰਘ ਅਤੇ ਇਸਤਰੀ ਵਿੰਗ ਦੇ ਡਾ. ਕਮਲਜੀਤ ਕੌਰ ਮਹਿਮਾ ਸਰਜਾ ਨੇ ਆਪਣੋ ਵਿਚਾਰ ਪੇਸ਼ ਕੀਤੇ | ਉਕਤ ਮੀਟਿੰਗ ਵਿਚ ਸਮੂਹ ਨੇ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿਚ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਤੇ ਆਪਣੀ ਪ੍ਰੈਕਟਿਸ ਸਾਫ਼ ਸੁਥਰੀ ਕਰਕੇ ਲੋਕਾਂ ਦੀ ਸੇਵਾ ਕਰਨ ਦਾ ਨਿਰਣਾ ਲਿਆ | ਇਸ ਮੌਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਡਾ. ਬਖਤੌਰ ਸਿੰਘ ਨੇਹੀਆ ਵਾਲਾ ਨੇ ਕਿਹਾ ਕੇ ਡਾਕਟਰ ਸਾਥੀ ਆਪਣੀ ਪ੍ਰੈਕਟਿਸ ਆਪਣੀ ਜਾਣਕਾਰੀ ਮੁਤਾਬਿਕ ਕਰਨ ਅਤੇ ਜੋ ਵੀ ਮਰੀਜ਼ ਆਉਂਦਾ ਹੈ ਉਸ ਦੀ ਬਿਮਾਰੀ ਦਾ ਇਲਾਜ ਦੇਸੀ ਨੁਸਿਖ਼ਆਂ ਨਾਲ ਅਤੇ ਦੇਸੀ ਦਵਾਈਆਂ ਨਾਲ ਕਰਨ | ਉਕਤ ਮੀਟਿੰਗ ਦੌਰਾਨ ਪਵਨ ਕੁਮਾਰ ਗਰਗ ਨੇ ਬਲਾਕ ਦੇ ਹਿਸਾਬ ਕਿਤਾਬ ਦਾ ਲੇਖਾ ਜੋਖਾ ਡਾਕਟਰ ਸਾਥੀਆਂ ਨਾਲ ਸਾਂਝਾ ਕੀਤਾ | ਮੀਟਿੰਗ ਦਾ ਮੰਚ ਸੰਚਾਲਨ ਡਾ. ਗੁਰਤੇਜ ਸਿੰਘ ਜੀਦਾ ਜਰਨਲ ਸਕੱਤਰ ਨੇ ਕੀਤਾ | ਉਕਤ ਜਾਣਕਾਰੀ ਪੈੱ੍ਰਸ ਸਕੱਤਰ ਡਾ. ਚੇਤ ਸਿੰਘ ਦਿਉਣ ਨੇ ਦਿੱਤੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ 'ਖ਼ਜ਼ਾਨੇ' ਦੀ 'ਸੰਘੀ' ਘੁੱਟੀ- ਸੂਬੇ ਵਿਚ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ 700 ਕਰੋੜ ਰੁਪਏ ਤੋਂ ਵਧ... ਅਗਲੀ ਖ਼ਬਰ ਭਾਈ ਅਮਨਦੀਪ ਸਿੰਘ ਅਤੇ ਬੀਬੀ ਮਨਦੀਪ ਕÏਰ ਦੇ ਪਰਿਵਾਰ ਨੇ ਸਮਾਜ ਵਿਚ ਕੀਤੀ ਅਨੋਖੀ ਪਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।