28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਅਸਟਾਵਕਰਾ ਵੈੱਲਫੇਅਰ ਸੁਸਾਇਟੀ ਵਲੋਂ ਵਰਲਡ ਡਿਸਬਿਲਿਟੀ ਦਿਵਸ ਮੌਕੇ ਸਮਾਗਮ ਕਰਵਾਇਆ <br/>

ਰਾਮਪੁਰਾ ਫੂਲ ਵਿਖੇ ਵਿਸ਼ੇਸ਼ ਲੋੜਾਂ ਵਾਲੇ ਸਥਾਨਿਕ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ ¢ ਤਸਵੀਰ: ਹੇਮੰਤ ਸ਼ਰਮਾ <br/> 05-12-2025
ਰਾਮਪੁਰਾ ਫੂਲ, 4 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਦੇਖਭਾਲ ਲਈ ਸਮਰਪਿਤ ਅਸਟਾਵਕਰਾ ਵੈੱਲਫੇਅਰ ਸੁਸਾਇਟੀ ਵਲੋਂ ਸੰਸਥਾ ਦੀ ਆਗੂ ਇੰਦੂ ਸਰਾਫ ਦੀ ਅਗਵਾਈ ਹੇਠ ਸਥਾਨਕ ਮਲਟੀਮੈਲਟ ਸਟੀਲ ਇੰਡਸਟਰੀ ਵਿਚ ਵਰਲਡ ਡਿਸੇਬਿਲਿਟੀ ਦਿਵਸ ਮÏਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ¢ ਸਮਾਗਮ ਦਾ ਉਦਘਾਟਨ ਡਾ. ਸਿਮਰਪ੍ਰੀਤ ਕੌਰ ਮਾਨ ਅਤੇ ਕਿਰਨ ਗਰਗ ਨੇ ਕੀਤਾ¢ ਸਮਾਗਮ ਦÏਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚ ਖੇਡ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ¢ ਇਸ ਮੌਕੇ ਇੰਦੂ ਸਰਾਫ ਨੇ ਦੱਸਿਆ ਕਿ ਸੁਸਾਇਟੀ ਵਲੋਂ ਪਿਛਲੇ 21 ਸਾਲਾਂ ਤੋਂ ਦਿਮਾਗ਼ੀ ਕਮਜ਼ੋਰ, ਅਪੰਗ, ਗੂੰਗੇ-ਬੋਲੇ ਆਦਿ ਬੱਚਿਆਂ ਨੂੰ ਵੱਖ-ਵੱਖ ਵਸਤਾਂ ਬਣਾਉਣ ਦੀ ਮੁਫ਼ਤ ਟਰੇਨਿੰਗ ਸਮੇਤ ਕੰਪਿਊਟਰ ਕੋਰਸ ਅਤੇ ਪੈਨਸ਼ਨ ਮੁਹੱਈਆ ਕਰਵਾਈ ਜਾਂਦੀ ਹੈ¢ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮੁੱਖ ਮਹਿਮਾਨ ਕਿਰਨ ਗਰਗ ਵਲੋਂ ਸੁਸਾਇਟੀ ਵਲੋਂ ਤਿਆਰ ਕੀਤਾ ਜਾਣ ਵਾਲਾ ਆਚਾਰ ਵੱਡੀ ਮਾਤਰਾ ਵਿੱਚ ਖ਼ਰੀਦ ਕੇ ਬੱਚਿਆਂ ਦਾ ਹÏਸਲਾ ਵਧਾਇਆ ਗਿਆ¢ ਇਸ ਮੌਕੇ ਡਾ.ਸਿਮਰਪ੍ਰੀਤ ਕੌਰ ਮਾਨ, ਡਾ ਗੀਤੂ ਜੈਨ ਅਤੇ ਬੱਚਿਆਂ ਦੀ ਵਿਸ਼ੇਸ਼ ਡਾਕਟਰ ਗੀਤੀਕਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮੋਬਾਇਲ ਫੋਨ ਤੋਂ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਦੀ ਅਤਿ ਵਰਤੋਂ ਉਨ੍ਹਾਂ ਦੇ ਦੀ ਵਿਕਾਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ¢ ਉਨ੍ਹਾਂ ਕਿਹਾ ਕਿ ਇਹ ਸਮਾਗਮ ਬੱਚਿਆਂ ਨੂੰ ਆਤਮ-ਨਿਰਭਰਤਾ ਅਤੇ ਆਪਣੇਪਣ ਦਾ ਸੰਦੇਸ਼ ਦੇਣ ਲਈ ਆਯੋਜਿਤ ਕੀਤਾ ਗਿਆ¢ ਸਮਾਗਮ ਦÏਰਾਨ ਸੁਸਾਇਟੀ ਵਲੋਂ ਵਿਸ਼ੇਸ਼ ਬੱਚਿਆਂ ਨੂੰ ਕੰਬਲ, ਖਾਣ-ਪੀਣ ਦਾ ਸਮਾਨ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ¢ਇਸ ਮÏਕੇ ਹੋਰਨਾਂ ਤੋਂ ਇਲਾਵਾ ਦੀਪਕ ਸਰਾਫ, ਸ਼ਾਲੂ ਗਰਗ, ਨਰੇਸ਼ ਮਿੱਤਲ, ਡਾ. ਗੀਤੂ ਜੈਨ, ਪਾਥਫਾਈਾਡਰ ਸਕੂਲ ਦੀ ਪਿ੍ੰਸੀਪਲ ਈਸ਼ੂ ਬਾਂਸਲ, ਸੁਨੀਤਾ ਬਾਂਸਲ, ਡਿੰਪਲ, ਸਿਮਰਨਜੀਤ, ਸੋਨੀਆ ਕਰਕਰਾ ਅਤੇ ਅਸ਼ੀਸ ਬਾਹੀਆ ਆਦਿ ਮੌਜੂਦ ਸਨ¢

ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਵਿਸ਼ਵ ਅੰਗਹੀਣ ਦਿਵਸ 2025 ਮੌਕੇ ਨੁੱਕੜ ਨਾਟਕ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਮਾਡਲ ਪ੍ਰਦਰਸ਼ਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।