28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਮਾਡਲ ਪ੍ਰਦਰਸ਼ਿਤ <br/>

ਅਜੀਤ ਡੈਸਕ 05-12-2025
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਟੀਚਰਜ਼ ਹੋਮ ਵਿਖੇ ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਬਠਿੰਡਾ ਡਾ. ਸੰਜੀਵ ਨਾਗਪਾਲ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ¢ ਜਿਸ ਵਿਚ 7 ਉਪ ਥੀਮ 'ਤੇ ਮੁਕਾਬਲੇ ਕਰਵਾਏ ਗਏ¢ ਮੁਕਾਬਲਿਆਂ ਵਿਚ ਬਠਿੰਡਾ ਜ਼ਿਲੇ੍ਹ ਦੇ ਸਾਇੰਸ ਸਟਰੀਮ ਵਾਲੇ 31 ਸਕੂਲਾਂ ਦੇ 11ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ | ਮੁਕਾਬਲਿਆਂ ਵਿਚ ਜੱਜਮੈਂਟਾਂ ਦੀ ਭੂਮਿਕਾ ਪਿ੍ੰ. ਨਵਨੀਤ ਕੁਮਾਰ, ਪਿ੍ੰ. ਸ਼੍ਰੀਮਤੀ ਸੰਗੀਤਾ, ਪਿ੍ੰ. ਸ਼੍ਰੀਮਤੀ ਗੀਤਾ ਅਰੋੜਾ ਅਤੇ ਲੈਕਚਰਾਰ ਜਤਿੰਦਰ ਕੁਮਾਰ ਨੇ ਨਿਭਾਈ¢ ਸਬ ਥੀਮ-1 (ਸੁਸਟੈਨਬਲ ਐਗਰੀਕਲਚਰ) ਵਿਚ ਨਵਜੋਤ ਸਿੰਘ ਸ.ਸ.ਸ.ਸ. ਬਹਿਮਣ ਦੀਵਾਨਾ ਨੇ ਪਹਿਲਾ, ਰੁਪਿੰਦਰ ਸਿੰਘ ਆਦਰਸ਼ ਸ.ਸ.ਸ. ਬਠਿੰਡਾ ਨੇ ਦੂਜਾ, ਸਬ ਥੀਮ-2 ਵਿਚ ਗੁਰਲੀਨ ਕੌਰ ਸ.ਸ.ਸ.ਸ. ਕੰਨਿਆ ਰਾਮਪੁਰਾ ਮੰਡੀ ਨੇ ਪਹਿਲਾ, ਗੁਰਸ਼ਰਨ ਕੌਰ ਸ.ਸ.ਸ.ਸ. ਕੰਨਿਆ ਸਕੂਲ ਮੌੜ ਮੰਡੀ ਨੇ ਦੂਜਾ, ਸਬ ਥੀਮ-3 ਵਿਚ ਨਵਰੀਤ ਕੌਰ ਪੀ.ਐਮ.ਸ੍ਰ੍ਰੀ ਸ.ਸ.ਸ.ਸ. ਕੰਨਿਆ ਰਾਮਪੁਰਾ ਮੰਡੀ ਨੇ ਪਹਿਲਾ, ਐਸ਼ਵੀਰ ਕੌਰ ਪੀ.ਐਮ.ਸ੍ਰੀ ਸ.ਸ.ਸ.ਸ. ਕੋਟਫ਼ੱਤਾ ਨੇ ਦੂਜਾ, ਜਸ਼ਨਪ੍ਰੀਤ ਸਿੰਘ ਪੀ.ਐਮ.ਸ੍ਰੀ ਸ.ਸ.ਸ.ਸ. ਲੜਕੇ ਗੋਨਿਆਣਾ ਮੰਡੀ ਨੇ ਤੀਜਾ, ਸਬ ਥੀਮ-4 ਵਿਚ ਵੰਸ਼ ਗਰਗ ਐਸ.ਓ.ਈ. ਪਰਸ ਰਾਮ ਨਗਰ ਬਠਿੰਡਾ ਨੇ ਪਹਿਲਾ, ਜਸ਼ਨ ਬਜਾਜ ਐੱਸਓਈ ਮੰਡੀ ਫੂਲ ਨੇ ਦੂਜਾ ਸਥਾਨ, ਮਨਿੰਦਰਜੀਤ ਸਿੰਘ ਪੀ.ਐਮ.ਸ੍ਰੀ ਸ.ਸ.ਸ.ਸ. ਲੜਕੇ ਗੋਨਿਆਣਾ ਮੰਡੀ ਨੇ ਤੀਜਾ, ਸਬ ਥੀਮ-5 ਵਿਚ ਭਾਵਨਾ ਪੀ.ਐਮ.ਸ੍ਰੀ ਸ.ਸ.ਸ. ਕੰਨਿਆ ਸਕੂਲ ਰਾਮਪੁਰਾ ਮੰਡੀ ਨੇ ਪਹਿਲਾ, ਜਸ਼ਨਦੀਪ ਸਿੰਘ ਐੱਸਓਈ ਬੰਗੀ ਕਲਾਂ ਨੇ ਦੂਜਾ, ਯਸ਼ ਸਿਵਨ ਆਦਰਸ਼ ਸਸਸਸ ਬਠਿੰਡਾ ਨੇ ਤੀਜਾ, ਸਬ ਥੀਮ-6 ਵਿਚ ਤਮੰਨਾ ਪੀਐਮਸ਼੍ਰੀ ਸਸਸ ਕੰਨਿਆ ਸਕੂਲ ਰਾਮਪੁਰਾ ਮੰਡੀ ਨੇ ਪਹਿਲਾ, ਪਵਨਪ੍ਰੀਤ ਕੌਰ ਸ. ਮਾਡਲ ਸਸਸਸ ਰਾਏਕੇ ਕਲਾਂ ਨੇ ਦੂਜਾ, ਸਬ ਥੀਮ-7 ਵਿਚ ਪਹਿਲਾਂ ਸਥਾਨ ਹੁਸਨਪ੍ਰੀਤ ਸਿੰਘ ਐੱਸ.ਓ.ਈ. ਮੰਡੀ ਨੇ ਤੀਜਾ ਪ੍ਰਾਪਤ ਕੀਤਾ¢ ਜੇਤੂ ਬੱਚਿਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਮਮਤਾ ਖੁਰਾਣਾ ਸੇਠੀ ਨੇ ਜੇਤੂ ਸਰਟੀਫਿਕੇਟ ਤੇ ਇਨਾਮ ਤਕਸੀਮ ਕੀਤੇ | ਉਨ੍ਹਾਂ ਨਾਲ ਡਾ. ਸੰਜੀਵ ਨਾਗਪਾਲ ਜ਼ਿਲ੍ਹਾ ਸਾਇੰਸ ਕੋਆਰਡੀਨੇਟਰ, ਪਿ੍ੰ. ਡਾ. ਰਾਜੀਵ ਕੁਮਾਰ ਸ਼ਰਮਾ, ਮਾਨਵ ਨਾਗਪਾਲ, ਇਕਬਾਲ ਸਿੰਘ, ਅਨੂੰ ਬਾਂਸਲ, ਪ੍ਰਬੰਧਕ ਟੀਮ ਮੁਨੀਸ਼ ਗੁਪਤਾ, ਅਮਨਪ੍ਰੀਤ ਕੌਰ (ਸਾਰੇ ਲੈਕਚਰਾਰ), ਜਸਵਿੰਦਰ ਸਿੰਘ ਵਿਰਦੀ, ਅਮਰਿੰਦਰ ਸਿੰਘ ਕੰਗ ਸਾਇੰਸ ਮਾਸਟਰ ਜੰਗੀਰਾਣਾ, ਜਗਦੀਪ ਸਿੰਘ ਬੀਆਰਸੀ ਸੰਗਤ, ਹਰਸਿਮਰਨ ਸਿੰਘ, ਮੁਨੀਸ਼ ਕੁਮਾਰ, ਪੂਜਾ ਗਰੋਵਰ ਸ਼ਾਮਿਲ ਸਨ¢ ਜ਼ਿਲ੍ਹਾ ਪ੍ਰਦਰਸ਼ਨੀ ਦੇ ਜੇਤੂ ਵਿਦਿਆਰਥੀ ਹੁਣ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਭਾਗ ਲੈਣਗੇ¢ ਡਾ. ਸੰਜੀਵ ਨਾਗਪਾਲ ਨੇ ਸਾਰੇ ਪ੍ਰਤੀਭਾਗੀਆਂ ਅਤੇ ਗਾਈਡ ਅਧਿਆਪਕਾਂ ਤੇ ਪ੍ਰਬੰਧਕ ਟੀਮ ਦਾ ਸਫਲ ਪ੍ਰਦਰਸ਼ਨੀ ਲਈ ਧੰਨਵਾਦ ਕੀਤਾ¢

ਪਿਛਲੀ ਖ਼ਬਰ ਅਸਟਾਵਕਰਾ ਵੈੱਲਫੇਅਰ ਸੁਸਾਇਟੀ ਵਲੋਂ ਵਰਲਡ ਡਿਸਬਿਲਿਟੀ ਦਿਵਸ ਮੌਕੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬਲਾਕ ਪੱਧਰੀ ਮੁਕਾਬਲਿਆਂ ਵਿਚ ਰਾਜਗੜ੍ਹ ਸਕੂਲ ਦੇ ਚਾਰ ਅਧਿਆਪਕਾਂ ਦੀ ਚੜ੍ਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।