29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੋਨਿਆਣਾ ਬਲਾਕ ਤੋਂ ਕਾਂਗਰਸ ਵਲੋਂ ਪੰਚਾਇਤ ਸਮਿਤੀ ਉਮੀਦਵਾਰਾਂ ਦੀ ਲਿਸਟ ਜਾਰੀ <br/>

ਅਜੀਤ ਡੈਸਕ 05-12-2025
ਮਹਿਮਾ ਸਰਜਾ, 4 ਦਸੰਬਰ (ਬਲਦੇਵ ਸੰਧੂ): ਪੰਜਾਬ ਵਿਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੂੰ ਲੈ ਕੇ ਗੋਨਿਆਣਾ ਬਲਾਕ ਵਿਚ ਕਾਂਗਰਸ ਪਾਰਟੀ ਨੇ ਸਰਗਰਮੀਆਂ ਤੇਜ਼ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਉਮੀਦਵਾਰਾਂ ਦੀ ਲਿਸਟ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਜਾਰੀ ਕਰ ਦਿੱਤੀ ਹੈ | ਜ਼ਿਲ੍ਹਾ ਪ੍ਰੀਸ਼ਦ ਜੋਨ ਕਿਲੀ ਨਿਹਾਲ ਸਿੰਘ ਵਾਲਾ ਤੋਂ (ਇਸਤਰੀ) ਪਰਮਜੀਤ ਕੌਰ (ਕਿਲੀ) ਨੂੰ ਉਮੀਦਵਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਜੋਨ ਬਲਾਹੜ ਵਿੰਝੂ (ਐੱਸ.ਸੀ ਇਸਤਰੀ ਰਾਖਵਾਂ) ਤੋਂ ਚਰਨਜੀਤ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਪਿੰਡ ਸਿਵੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਇਸ ਤੋਂ ਇਲਾਵਾ ਗੋਨਿਆਣਾ ਬਲਾਕ ਦੇ ਪੰਚਾਇਤ ਸਮਿਤੀ ਚੋਣਾਂ ਵਿਚ ਪਿੰਡ ਆਕਲੀਆ ਕਲਾਂ ਤੋਂ ਰਾਖਵਾਂ ਕਾਕਾ ਸਿੰਘ ਪੁੱਤਰ ਪੂਰਨ ਸਿੰਘ, ਅਬਲੂ ਤੋਂ ਰਾਖਵਾਂ ਬਲਜੀਤ ਸਿੰਘ, ਮਹਿਮਾ ਭਗਵਾਨਾਂ ਤੋਂ ਰਾਖਵਾਂ ਮੇਜਰ ਸਿੰਘ ਪੁੱਤਰ ਗੋਲੂ ਸਿੰਘ, ਜੀਦਾ ਇਸਤਰੀ ਰਾਖਵਾਂ ਤੋਂ ਹਰਬਿੰਦਰ ਕੌਰ ਪਤਨੀ ਸੁਖਬੰਸ ਸਿੰਘ, ਮਹਿਮਾ ਸਰਜਾ ਤੋਂ ਇਸਤਰੀ ਸਰਬਜੀਤ ਕੌਰ ਪਤਨੀ ਧੀਰਾ ਸਿੰਘ, ਮਹਿਮਾ ਸਵਾਈ ਤੋਂ ਇਸਤਰੀ ਰਾਖਵਾਂ ਜਗਤਾਰ ਕੌਰ ਪਤਨੀ ਮਕੰਦ ਸਿੰਘ, ਕੋਠੇ ਚੇਤ ਸਿੰਘ ਤੋਂ ਇਸਤਰੀ ਰਾਖਵਾਂ ਇਕਬਾਲ ਕੌਰ ਪਤਨੀ ਚਰਨਜੀਤ ਸਿੰਘ, ਭੋਖੜਾ ਤੋਂ ਇਸਤਰੀ ਗਗਨਦੀਪ ਕੌਰ ਪਤਨੀ ਜਸਵੰਤ ਸਿੰਘ, ਗੰਗਾ-ਅਬਲੂ ਤੋਂ ਇਸਤਰੀ ਮੋਨਕਾ ਸ਼ਰਮਾ ਪਤਨੀ ਰੁਪਿੰਦਰ ਸ਼ਰਮਾ, ਨੇਹੀਆਂਵਾਲਾ ਤੋਂ ਜਨਰਲ ਰਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਹਰਰਾਏਪੁਰ ਤੋਂ ਜਨਰਲ ਗੁਰਸੇਵਕ ਸਿੰਘ ਪੁੱਤਰ ਗੁਰਦਿੱਤ ਸਿੰਘ, ਜੰਡਾਵਾਲਾ ਤੋਂ ਜਨਰਲ ਮਨਜਿੰਦਰ ਸਿੰਘ ਪੁੱਤਰ ਸਧੂਰਾ ਸਿੰਘ, ਗੋਨਿਆਨਾ ਖ਼ੁਰਦ ਤੋਂ ਜਨਰਲ ਗੁਰਮੀਤ ਸਿੰਘ, ਦਾਨ ਸਿੰਘ ਵਾਲਾ ਤੋਂ ਜਨਰਲ ਜਸਕਰਨ ਸਿੰਘ ਪੁੱਤਰ ਬਖਤੌਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ | ਇਸ ਮੌਕੇ ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਜੀਤਾ ਢਿੱਲੋਂ, ਅੰਮਿ੍ਤਪਾਲ ਸਿੰਘ ਪੰਚ, ਗੁਰਦੀਪ ਸਿੰਘ ਸਾਬਕਾ ਪੰਚ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਮੰਗਾ ਸਿੰਘ ਸਾਬਕਾ ਸਰਪੰਚ ਮੌਜੂਦ ਸਨ |

ਪਿਛਲੀ ਖ਼ਬਰ ਦਿਆਲ ਸੋਢੀ ਤੇ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਭਾਜਪਾ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ <br/> ਅਗਲੀ ਖ਼ਬਰ ਬਲਾਕ ਮੌੜ ਦੀ ਪੰਚਾਇਤ ਸੰਮਤੀ ਦੇ 15 ਜ਼ੋਨਾਂ ਲਈ ਹੋਈਆਂ ਕੁੱਲ 56 ਨਾਮਜ਼ਦਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।