ਦਿਆਲ ਸੋਢੀ ਤੇ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਭਾਜਪਾ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ <br/>
ਦਿਆਲ ਸੋਢੀ ਅਤੇ ਗੁਰਪ੍ਰੀਤ ਸਿੰਘ ਮਲੂਕਾ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਮੇਂ | ਤਸਵੀਰ : ਲਵਲੀ
<br/>
05-12-2025
ਸੋਢੀ ਤੇ ਮਲੂਕਾ ਨੇ ਦੱਸਿਆ ਕਿ ਭਾਜਪਾ ਵਲੋਂ ਤਲਵੰਡੀ ਸਾਬੋ ਬਲਾਕ ਦੇ ਪੰਚਾਇਤ ਸੰਮਤੀ ਜੋਨ ਨੰਗਲਾ ਤੋਂ ਅਮਰਪਾਲ ਕੌਰ, ਗਿਆਨਾ ਤੋਂ ਜਸਪ੍ਰੀਤ ਕੌਰ, ਭਾਗੀਵਾਂਦਰ ਤੋਂ ਹਰਜਿੰਦਰ ਜੀਤ ਕੌਰ, ਸ਼ੇਰਗੜ੍ਹ ਤੋਂ ਕਰਮਜੀਤ ਕੌਰ, ਬਹਿਮਣ ਜੱਸਾ ਸਿੰਘ ਤੋਂ ਸਰਬਜੀਤ ਕੌਰ, ਸੁਖਲੱਧੀ ਤੋਂ ਰਾਣੀ ਕੌਰ, ਬੰਗੀ ਨਿਹਾਲ ਸਿੰਘ ਤੋਂ ਰਮਨਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਰਾਮਪੁਰਾ ਬਲਾਕ ਦੇ ਸੰਮਤੀ ਜੋਨ ਬਾਲਿਆਂਵਾਲੀ ਤੋਂ ਹਰਪ੍ਰੀਤ ਸਿੰਘ, ਦੌਲਤਪੁਰਾ ਤੋਂ ਰਾਜਪ੍ਰੀਤ ਕੌਰ, ਭੈਣੀ ਚੂਹੜ ਤੋਂ ਸ਼ਿੰਦਰ ਕੌਰ, ਬੁੱਗਰਾਂ ਤੋਂ ਚਰਨਜੀਤ ਕੌਰ, ਨੰਦਗੜ੍ਹ ਕੋਟੜਾ ਤੋਂ ਅਮਰੀਕ ਸਿੰਘ, ਰਾਮਨਿਵਾਸ ਤੋਂ ਭੋਲਾ ਸਿੰਘ, ਬਦਿਆਲਾ ਤੋਂ ਬਲਵੀਰ ਸਿੰਘ, ਮੰਡੀ ਕਲਾਂ ਤੋਂ ਮਨਜੀਤ ਕੌਰ, ਜੇਠੂਕੇ ਤੋਂ ਕੁਲਦੀਪ ਸਿੰਘ ਤੇ ਜਿਉਂਦ ਤੋਂ ਮੱਖਣ ਸਿੰਘ ਅਤੇ ਫ਼ੂਲ ਬਲਾਕ ਦੇ ਸੰਮਤੀ ਜੋਨ ਸਿਰੀਏਵਾਲਾ ਤੋਂ ਰਣਜੀਤ ਕੌਰ, ਰਈਆ ਤੋਂ ਵੀਰਪਾਲ ਕੌਰ, ਬੁਰਜਗਿੱਲ ਤੋਂ ਕਰਮਜੀਤ ਕੌਰ, ਸੇਲਬਰਾਹ ਤੋਂ ਜਗਦੇਵ ਸਿੰਘ. ਢਿਪਾਲੀ ਤੋਂ ਜਸਵੰਤ ਸਿੰਘ ਤੇ ਬੁਰਜ ਲੱਧਾ ਤੋਂ ਜਸਵਿੰਦਰ ਕੌਰ ਉਮੀਦਵਾਰ ਬਣਾਏ ਗਏ ਹਨ ਜਦਕਿ ਮੌੜ ਬਲਾਕ ਦੇ ਸੰਮਤੀ ਜੋਨ ਮੌੜ ਚੜ੍ਹਤ ਸਿੰਘ ਵਾਲਾ ਤੋਂ ਪਰਮਜੀਤ ਕੌਰ, ਕੋਟਭਾਰਾ ਤੋਂ ਬੂਟਾ ਸਿੰਘ, ਜੋਧਪੁਰ ਪਾਖਰ ਤੋਂ ਜਗਸੀਰ ਸਿੰਘ, ਕੋਟਲੀ ਖ਼ੁਰਦ ਤੋਂ ਅਮਰਜੀਤ ਕੌਰ, ਰਾਏ ਖਾਨਾ ਤੋਂ ਰੇਸ਼ਮ ਸਿੰਘ, ਬੁਰਜ ਤੋਂ ਜਸਪ੍ਰੀਤ ਸਿੰਘ, ਸਵੈੱਚ ਤੋਂ ਸੰਦੀਪ ਸਿੰਘ, ਭਾਈ ਬਖਤੌਰ ਤੋਂ ਬਲਵਿੰਦਰ ਕੌਰ, ਟਾਹਲਾ ਸਾਹਿਬ ਤੋਂ ਸੁਖਦੀਪ ਕੌਰ ਤੇ ਮਾਈਸਰਖਾਨਾ ਤੋਂ ਬਲਜਿੰਦਰ ਕੌਰ ਬਲਾਕ ਸੰਮਤੀ ਉਮੀਦਵਾਰ ਬਣਾਏ ਗਏ ਹਨ | ਇਸ ਤੋਂ ਇਲਾਵਾ ਬਾਕੀ ਸਾਰੇ ਸੰਮਤੀ ਜ਼ੋਨਾਂ ਵਿਚ ਉਮੀਦਵਾਰ ਉਤਾਰੇ ਗਏ ਹਨ |
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜੋਨ ਸਿਰੀਏਵਾਲਾ ਤੋਂ ਸਵਰਨ ਸਿੰਘ ਬੁਰਜ ਲੱਧਾ, ਸਿੰਗੋ ਤੋਂ ਕੁਲਵਿੰਦਰ ਕੌਰ ਸਿੰਗੋ, ਪੱਕਾ ਕਲਾਂ ਤੋਂ ਜਸਵੰਤ ਸਿੰਘ ਸੁਖਲੱਧੀ, ਮਾਇਸਰਖਾਨਾ ਤੋਂ ਮੇਜਰ ਸਿੰਘ ਬਾਲਿਆਂਵਾਲੀ, ਕਰਾੜਵਾਲਾ ਤੋਂ ਸ਼ਿੰਦਰਪਾਲ ਕੌਰ ਬਦਿਆਲਾ ਅਤੇ ਜੋਧਪੁਰ-ਪਾਖ਼ਰ ਤੋਂ ਬਲਕੌਰ ਸਿੰਘ ਬੰਗੇਰ ਮੁਹੱਬਤ ਨੂੰ ਭਾਜਪਾ ਉਮੀਦਵਾਰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਬਾਕੀ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਉਮੀਦਵਾਰ ਉਤਾਰੇ ਗਏ ਹਨ |