ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਬਠਿੰਡਾ ਦੀ ਨਵੀਂ ਹੋ ਰਹੀ ਵਾਰਡਬੰਦੀ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿਚ ਸਮੁੱਚੀ ਲੀਡਰਸ਼ਿਪ ਵਲੋਂ ਕਮਿਸ਼ਨਰ ਨਗਰ ਨਿਗਮ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਵਾਰਡਬੰਦੀ ਦਰੁਸਤ ਕਰਾਉਣ ਅਤੇ ਵਾਰਡਬੰਦੀ ਕਮੇਟੀ ਵਿਚ ਕਾਂਗਰਸ ਦਾ ਨੁਮਾਇੰਦਾ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ¢ ਇਸ ਮੌਕੇ ਰਾਜਨ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਕਮੇਟੀ ਮੰਗ ਕਰਦੀ ਹੈ ਕਿ ਵਾਰਡਬੰਦੀ ਦੀ ਕਮੇਟੀ ਵਿਚ ਕਾਂਗਰਸ ਦਾ ਨੁਮਾਇੰਦਾ ਜ਼ਿਲ੍ਹਾ ਪ੍ਰਧਾਨ ਤੋਂ ਰਾਏ ਲੈ ਕੇ ਸ਼ਾਮਿਲ ਹੋਵੇ ਅਤੇ ਬਰਾਬਰਤਾ ਦੇ ਅਧਿਕਾਰ ਨਾਲ ਵੋਟਾਂ ਹਰ ਵਾਰਡ ਵਿਚ ਸ਼ਾਮਿਲ ਕੀਤੀਆਂ ਜਾਣ, ਵੱਧ ਅਤੇ ਘੱਟ ਵੋਟਾਂ ਦਾ ਅੰਤਰ ਘੱਟ ਕੀਤਾ ਜਾਵੇ ਤਾਂ ਜੋ ਹਰ ਵਾਰਡ ਦੀ ਵੋਟ ਨਿਯਮਤ ਹੋਵੇ¢ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਾਰਡਬੰਦੀ ਵਿਚ ਸ਼ਾਮਿਲ ਕੀਤੇ ਕਟਾਰ ਸਿੰਘ ਵਾਲਾ, ਜੋਧਪੁਰ ਰੋਮਾਣਾ, ਬਹਿਮਣ ਦੀਵਾਨਾ, ਗਿੱਲ ਪੱਤੀ, ਸਿਲਵਰ ਓਕਸ ਕਾਲੋਨੀ ਅਤੇ ਨਰੂਆਣਾ ਦੇ ਇਲਾਕਿਆਂ ਨੂੰ ਵੀ ਨਗਰ ਨਿਗਮ ਅਧੀਨ ਲਿਆ ਕੇ ਵੋਟਾਂ ਸ਼ਾਮਿਲ ਕੀਤੀਆਂ ਜਾਣ ਕਿਉਂਕਿ ਕਈ ਇਲਾਕੇ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਦੀ ਵੋਟ ਵਿਧਾਨ ਸਭਾ ਵਿਚ ਪੈਂਦੀ ਹੈ ਪਰ ਉਹ ਨਗਰ ਨਿਗਮ ਦੀ ਹੱਦਬੰਦੀ ਵਿਚ ਆਉਂਦੇ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਨੂੰ ਨਗਰ ਨਿਗਮ ਦੀ ਹੱਦਬੰਦੀ ਵਿਚ ਸ਼ਾਮਿਲ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਦੀ ਵੋਟ ਵੀ ਇਸ ਵਾਰ ਵਾਰਡਾਂ ਦੀ ਨਵੀਂ ਵਾਰਡਬੰਦੀ ਵਿਚ ਸ਼ਾਮਿਲ ਕੀਤੀ ਜਾਵੇ¢ ਇਸ ਦੇ ਨਾਲ ਜਾਤੀ ਆਧਾਰਿਤ ਜਨਗਣਨਾ ਤਹਿਤ ਬਣਦੇ ਸਿਸਟਮ ਤਹਿਤ ਵਾਰਡਾਂ ਦੀ ਹੱਦਬੰਦੀ ਕੀਤੀ ਜਾਵੇ¢ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ 2026 ਵਿਚ ਹੋਣ ਲਈ ਤਿਆਰ ਬਰ ਤਿਆਰ ਹੈ¢ ਇਸ ਮੌਕੇ ਉਨ੍ਹਾਂ ਦੇ ਨਾਲ ਬਲਜਿੰਦਰ ਠੇਕੇਦਾਰ, ਰੁਪਿੰਦਰ ਬਿੰਦਰਾ, ਅਸ਼ੋਕ ਪ੍ਰਧਾਨ, ਮਾਧਵ ਸ਼ਰਮਾ, ਹਰਵਿੰਦਰ ਲੱਡੂ, ਕਿਰਨਜੀਤ ਸਿੰਘ ਗਹਿਰੀ, ਵਿੱਕੀ ਨੰਬਰਦਾਰ, ਹਰਮਨ ਕੋਟ ਫੱਤਾ, ਨੱਥੂ ਰਾਮ, ਮਾਸਟਰ ਪ੍ਰਕਾਸ਼ ਚੰਦ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ¢
ਨਗਰ ਨਿਗਮ ਬਠਿੰਡਾ ਦੀ ਵਾਰਡਬੰਦੀ ਦਰੁਸਤ ਹੋਣ ਸਬੰਧੀ ਕਾਂਗਰਸ ਨੇ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>
ਅਜੀਤ ਡੈਸਕ
05-12-2025