30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੋਨ ਤਗਮਾ ਜੇਤੂ ਪ੍ਰਨੀਤ ਕੌਰ ਦੇ ਸਨਮਾਨ ’ਚ ਪੀ.ਕੇ.ਐਸ. ਸਕੂਲ ਵਲੋਂ ਪਿੰਡਾਂ ’ਚ ਕੱਢੀ ਰੈਲੀ

ਬੱਲੂਆਣਾ, 29 ਅਕਤੂਬਰ (ਗੁਰਨੈਬ ਸਾਜਨ)- ਪੀ. ਕੇ.

ਅਜੀਤ ਡੈਸਕ 30-10-2026
ਬੱਲੂਆਣਾ, 29 ਅਕਤੂਬਰ (ਗੁਰਨੈਬ ਸਾਜਨ)- ਪੀ.ਕੇ.ਐਸ. ਇੰਟਰਨੈਸ਼ਨਲ ਸਕੂਲ, ਬੱਲੂਆਣਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ ਦੂਜੀ ਵਾਰ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਸੋਨ ਤਗਮਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਉਸ ਦੀ ਕੌਮੀ ਪੱਧਰ ‘ਤੇ ਖੇਡਣ ਲਈ ਚੋਣ ਹੋਣ ਦੀ ਖ਼ੁਸ਼ੀ ਵਿਚ ਸਕੂਲ ਵਲੋਂ ਉਸ ਦੇ ਸਨਮਾਨ ‘ਚ ਰੈਲੀ ਕੱਢੀ ਗਈ। ਰੈਲੀ ਤੋਂ ਪਹਿਲਾਂ ਸਕੂਲ ਵਿਖੇ ਪ੍ਰਿੰਸੀਪਲ ਮਨਜੋਤ ਕੌਰ, ਕੋਆਰਡੀਨੇਟਰ ਹਰਵਿੰਦਰ ਸਿੰਘ ਅਤੇ ਕੰਵਲਜੀਤ ਸਿੰਘ ਨੇ ਪ੍ਰਨੀਤ ਕੌਰ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਰੈਲੀ ਬੱਲੂਆਣਾ, ਬਹਿਮਣ ਦੀਵਾਨਾ, ਬੁਲਾਡੇਵਾਲਾ ਅਤੇ ਦਿਉਣ ਪਿੰਡਾਂ ਵਿਚ ਪਹੁੰਚੀ, ਜਿੱਥੇ ਵੱਖ-ਵੱਖ ਜਥੇਬੰਦੀਆਂ, ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਖਿਡਾਰਨ ਦਾ ਸਵਾਗਤ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਬੱਲੂਆਣਾ ਦੇ ਸਰਪੰਚ ਸੁਖਰਾਜ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਮਾਤਾ ਜਸਕਰਨ ਕੌਰ ਨੇ ਪ੍ਰਨੀਤ ਕੌਰ ਨੂੰ ਸਨਮਾਨਿਤ ਕੀਤਾ । ਪ੍ਰਨੀਤ ਕੌਰ ਦੇ ਆਪਣੇ ਪਿੰਡ ਬਹਿਮਣ ਦੀਵਾਨਾ ਵਿਖੇ ਸਰਪੰਚ ਜਸਵਿੰਦਰ ਸਿੰਘ ਵਾਲੀਆ, ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਿਮਣ ਦੀਵਾਨਾ ਦੇ ਲੈਕਚਰਾਰ ਮਨਦੀਪ ਕੌਰ, ਡੀ.ਪੀ.ਈ., ਅਧਿਆਪਕਾ ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਨੇ ਵੀ ਉਸ ਨੂੰ ਸਨਮਾਨਿਤ ਕਰਦਿਆਂ ਭਵਿੱਖ ਵਿਚ ਹੋਰ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਬੁਲਾਡੇਵਾਲਾ ਵਿਖੇ ਚੇਅਰਮੈਨ ਹਰਬੰਸ ਸਿੰਘ ਅਤੇ ਪਤਵੰਤੇ ਸੱਜਣਾਂ ਨੇ, ਜਦਕਿ ਦਿਉਣ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਅਮਰਜੀਤ ਸਿੰਘ ਨੀਟਾ, ਬਲਰਾਜ ਸਿੰਘ, ਦਰਸ਼ਨ ਸਿੰਘ ਅਤੇ ਪਿੰਡ ਵਾਸੀਆਂ ਨੇ ਪ੍ਰਨੀਤ ਕੌਰ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾ ਵਿਖੇ ਕਰਵਾਇਆ ਕਰਵਾ ਚੌਥ ਸਮਾਗਮ ਅਗਲੀ ਖ਼ਬਰ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ- ਜੀਤਮਹਿੰਦਰ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।