ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬਾ ਸਰਕਾਰ ਵਲੋਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਤੇ ਮਿਆਰੀ ਬਣਾਉਣ ਦੇ ਯਤਨਾਂ ਤਹਿਤ ਜੱਚਾ-ਬੱਚਾ ਹਸਪਤਾਲ ਨੂੰ ਪਹਿਲਾਂ ਦੇ 100 ਬੈਡ ਤੋਂ ਅਪਗ੍ਰੇਡ ਕਰਕੇ ਹੁਣ 130 ਬੈਡਾਂ ਦੇ ਵਿਸ਼ੇਸ਼ ਤੌਰ 'ਤੇ ਵਿਕਸਤ ਜੱਚਾ-ਬੱਚਾ ਕੇਅਰ ਹਸਪਤਾਲ ਸਿਵਲ ਸਰਜਨ ਡਾ. ਤਪਿੰਦਰਜੋਤ ਵਲੋਂ ਜਾਇਜ਼ਾ ਲਿਆ ਗਿਆ | ਸਿਵਲ ਸਰਜਨ ਨੇ ਦੱਸਿਆ ਕਿ ਇਸ ਜੱਚਾ-ਬੱਚਾ ਕੇਅਰ ਹਸਪਤਾਲ ਵਿਚ ਅਪਗ੍ਰੇਡ ਦੇ ਤਹਿਤ ਮੋਡਰਨ ਤਕਨੀਕ ਨਾਲ ਲੈਸ ਨਵਾਂ ਮੋਡੁਲਰ ਅਪਰੇਸ਼ਨ ਥੀਏਟਰ ਅਤੇ ਅਧੁਨਿਕ ਲੇਬਰ ਰੂਮ ਤਿਆਰ ਕੀਤੇ ਗਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਨਵਾਂ ਲੇਬਰ ਰੂਮ 'ਮਾਂ ਅਤੇ ਨਵਜਾਤ ਬੱਚੇ ਦੀ ਸੁਰੱਖਿਆ' ਨੂੰ ਮੁੱਖ ਧਿਆਨ ਵਿਚ ਰੱਖਕੇ ਤਿਆਰ ਕੀਤਾ ਗਿਆ ਹੈ, ਜਿਸ ਨਾਲ ਜਟਿਲ ਪ੍ਰਸੂਤੀ ਮਾਮਲਿਆਂ ਦਾ ਤੁਰੰਤ ਇਲਾਜ ਹੋ ਸਕੇਗਾ | ਦੌਰੇ ਦੌਰਾਨ ਸਿਵਲ ਸਰਜਨ ਨੇ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਟੈਕਨੀਕਲ ਟੀਮ ਨਾਲ ਗੱਲਬਾਤ ਕੀਤੀ |