ਫ਼ਾਜ਼ਿਲਕਾ,4 ਦਸੰਬਰ (ਦਵਿੰਦਰ ਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕਾਮਰੇਡ ਸੁਰਿੰਦਰ ਢੰਡੀਆਂ, ਕਾਮਰੇਡ ਭਜਨ ਲਾਲ ਫ਼ਾਜ਼ਿਲਕਾ ਅਤੇ ਗੁਰਦਿਆਲ ਢਾਬਾਂ ਬਲਾਕ ਇੰਚਾਰਜ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਰਨੀ ਖੇੜਾ ਤੋਂ ਕਾਮਰੇਡ ਸੁਬੇਗ ਝੰਗੜ ਭੈਣੀ ਦੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਅਤੇ ਅੱਠ ਬਲਾਕ ਸੰਮਤੀਆਂ 1.ਬਲਾਕ ਸੰਮਤੀ ਜ਼ੋਨ ਬਖੁਸ਼ਾਹ ਤੋਂ ਕੁਲਦੀਪ ਬਖੂਸ਼ਾਹ, 2.ਜ਼ੋਨ ਕਰਨੀ ਖੇੜਾ ਤੋਂ ਰੂਪ ਸਿੰਘ, 3.ਜ਼ੋਨ ਹਸਤਾ ਕਲਾਂ ਤੋਂ ਹਰਸੁਰੇਸ਼, 4.ਜ਼ੋਨ ਮੋਜਮ ਤੋਂ ਵਿਦੋ ਬਾਈ, 5.ਜ਼ੋਨ ਰਾਣਾ ਤੋਂ ਬੰਸੋ ਬਾਈ ਜੱਟ ਵਾਲੀ, 6.ਜ਼ੋਨ ਵੱਲੇ ਸ਼ਾਹ ਹਿਠਾੜ ਤੋਂ ਸੀਤਾ ਸਿੰਘ ਤੇਜਾ ਰੁਹੇਲਾ, 7. ਜ਼ੋਨ ਮਹਾਤਮ ਨਗਰ ਤੋਂ ਪਰਮਜੀਤ ਕੌਰ ਮੁਹਾਰ ਖੀਵਾ 8. ਜ਼ੋਨ ਸਲੇਮਸ਼ਾਹ ਤੋਂ ਰਾਜ ਸਿੰਘ ਗਾਗਨ ਕੇ ਨੇ ਨਾਮਜ਼ਦਗੀਆਂ ਦੇ ਪੱਤਰ ਦਾਖਲ ਕੀਤੇ | ਨਾਮਜ਼ਦਗੀਆਂ ਦਾਖਲ ਕਰਨ ਤੋਂ ਬਾਅਦ ਕਾਮਰੇਡ ਹੰਸ ਰਾਜ ਗੋਲਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਰੇਗਾ ਕਾਨੂੰਨ ਸਾਡੀ ਪਾਰਟੀ ਨੇ ਪਾਸ ਕਰਵਾਇਆ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ ਲੋਕਾਂ ਨੂੰ ਕੰਮ ਨਹੀਂ ਦਿੱਤਾ | ਸਾਡੀ ਪਾਰਟੀ ਨਰੇਗਾ ਮਜ਼ਦੂਰਾਂ ਵਾਸਤੇ 200 ਦਿਨਾਂ ਦਾ ਕੰਮ ਅਤੇ 1000 ਰੁਪਏ ਦਿਹਾੜੀ ਦੇਣ ਲਈ ਲਗਾਤਾਰ ਲੋਕਾਂ ਨੂੰ ਲਾਮਬੰਦ ਕੀਤਾ | ਜਿਸ ਨੰੂ 150 ਦਿਨਾਂ ਦਾ ਕੰਮ ਕਰਵਾਉਣ ਵਿਚ ਜਿੱਤ ਪ੍ਰਾਪਤ ਕੀਤੀ | ਜੇਕਰ ਲੋਕ ਸਾਡੀ ਪਾਰਟੀ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਜਿਤਾ ਕੇ ਭੇਜਦੀਆਂ ਹਨ ਤਾਂ ਸਾਡੇ ਜਿੱਤੇ ਹੋਏ ਨੁਮਾਇੰਦੇ ਨਰੇਗਾ ਦੇ ਬੰਦ ਪਏ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਰੇਗਾ ਮਜ਼ਦੂਰਾਂ ਦਾ ਕੰਮ ਚਲਾਉਣਗੇ | ਜਿੱਥੇ ਨਰੇਗਾ ਦਾ ਕੰਮ ਪਾਰਦਰਸ਼ੀ ਢੰਗ ਨਾਲ ਚਲਾਉਣਗੇ ਉੱਥੇ ਹੀ ਲਾਭਪਾਤਰੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦੇਣਗੇ |