ਅਬੋਹਰ, 4 ਦਸੰਬਰ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਦੌਲਤਪੁਰਾ ਦੇ 'ਆਪ' ਪਾਰਟੀ ਆਗੂ ਮਹਾਵੀਰ ਗੋਦਾਰਾ ਦੀ ਪਤਨੀ ਸੰਤੋਸ਼ ਕੁਮਾਰੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੰਡਵਾਲਾ ਜੰਡਵਾਲਾ ਹਨਵੰਤਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਅਧਿਕਾਰੀ ਪਾਸ ਆਪਣੇ ਨਾਮਜ਼ਦਗੀ ਪੱਤਰ ਭਰੇ | ਇਸ ਮੌਕੇ ਹਲਕਾ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ, ਲਵਪ੍ਰੀਤ ਸਿੰਘ ਐਂਚਲਾ, ਮਹਾਵੀਰ ਗੋਦਾਰਾ ਆਦਿ ਹਾਜ਼ਰ ਸਨ |