30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜਥੇਦਾਰ ਮਲਸੀਆਂ ਵਲੋਂ ਦਰਜਨ ਪਿੰਡਾਂ ਨੂੰ ਗੁਰਦੁਆਰਾ ਸਾਹਿਬਾਨ ਲਈ ਦਰੀਆਂ ਅਤੇ ਬਰਤਨਾਂ ਦੇ ਸੈੱਟ ਭੇਟ <br/>

ਅਜੀਤ ਡੈਸਕ 05-12-2025
ਮਮਦੋਟ, 4 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਆਪਣੇ ਹਲਕੇ ਮਮਦੋਟ ਵਿਚ ਹਰ ਵਕਤ ਧਾਰਮਿਕ ਸੇਵਾਵਾਂ ਅਤੇ ਧਰਮ ਦਾ ਪ੍ਰਚਾਰ ਤੇ ਪਸਾਰ ਜਾਰੀ ਰੱਖਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਗ਼ੁਲਾਮ ਪੱਤਰਾ, ਸੂਬਾ ਕਾਹਨ ਚੰਦ, ਡੋਡ, ਮਬੋ ਕੇ, ਬੁੱਟਰ,ਕੜਮਾ ਨੂੰ ਗੁਰਦੁਆਰਾ ਸਾਹਿਬਾਨ ਲਈ ਦਰੀਆਂ ਅਤੇ ਬਰਤਨਾਂ ਦੇ ਸੈੱਟ ਭੇਟ ਕੀਤੇ ਗਏ | ਇਸ ਮੌਕੇ ਹਾਜ਼ਰ ਸੰਗਤਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਸਰਹੱਦੀ ਖੇਤਰ ਵਿਚ ਸਿੱਖ ਧਰਮ ਦੇ ਪ੍ਰਚਾਰ ਅਤੇ ਗੁਰਦੁਆਰਾ ਸਾਹਿਬਾਨ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋ ਯਤਨ ਜਾਰੀ ਹਨ,ਅਤੇ ਅੱਗੇ ਵੀ ਉਹ ਸੰਗਤਾਂ ਦੀ ਨਿਰੰਤਰ ਸੇਵਾ ਕਰਦੇ ਰਹਿਣਗੇ | ਇਸ ਮੌਕੇ ਗੁਰਦੁਆਰਾ ਬਜੀਦਪੁਰ ਸਾਹਿਬ ਦੇ ਉਪ ਮੈਨੇਜਰ ਜਸਪਾਲ ਸਿੰਘ, ਆੜ•ਤੀ ਆਗੂ ਅਵਤਾਰ ਸਿੰਘ ਲੋਧਰਾਂ,ਸੁਖਜੀਤ ਸਿੰਘ ਢਿੱਲੋਂ ਕੜਮਾ,ਆੜ•ਤੀ ਪ੍ਰਤਾਪ ਸਿੰਘ ਹੁੰਦਲ, ਸ਼ਰਮੈਲ ਸਿੰਘ ਸਾਬਕਾ ਸਰਪੰਚ ਲੱਖੋ ਕੇ, ਹਰਮੀਤ ਸਿੰਘ ਮੱਤੜ,ਪ੍ਰਦੀਪ ਸਿੰਘ ਨੰਬਰਦਾਰ ਮਿਰਜ਼ਾ ਲੱਖੋ ਕੇ,ਬਲਰਾਜ ਸਿੰਘ ਮਲਸੀਆਂ,ਯਾਦਵਿੰਦਰ ਸਿੰਘ ਹੁੰਦਲ ਲੱਖੋ ਕੇ,ਮਨਜਿੰਦਰ ਸਿੰਘ ਗ਼ੁਲਾਮ ਪੱਤਰਾ,ਪਰਮਜੀਤ ਸਿੰਘ ਸਰਪੰਚ ਸੂਬਾ ਕਾਹਨ ਚੰਦ, ਗੁਰਬਚਨ ਸਿੰਘ, ਲਖਵਿੰਦਰ ਸਿੰਘ ਡੋਡ,ਇੰਦਰਜੀਤ ਸਿੰਘ, ਪਰਮਜੀਤ ਸਿੰਘ ਮੱਬੋ ਕੇ, ਸਾਰਜ ਸਿੰਘ, ਸੁਖਮੰਦਰ ਸਿੰਘ ਪਿੰਡ ਬੁੱਟਰ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸੁਸ਼ੀਲ ਸਿਆਗ ਨੇ ਉੱਬੜ ਖ਼ਾਬੜ ਸੀਤੋ ਰੇਲਵੇ ਟਰੈਕ 'ਤੇ ਕਿਸੇ ਵੱਡੀ ਦੁਰਘਟਨਾ ਦਾ ਜਤਾਇਆ ਸ਼ੰਕਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਕਸ਼ਮੀਰ ਸਿੰਘ ਭੇਖਾ ਦੀ ਪ੍ਰਧਾਨਗੀ ਹੇਠ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।