30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੁਸ਼ੀਲ ਸਿਆਗ ਨੇ ਉੱਬੜ ਖ਼ਾਬੜ ਸੀਤੋ ਰੇਲਵੇ ਟਰੈਕ 'ਤੇ ਕਿਸੇ ਵੱਡੀ ਦੁਰਘਟਨਾ ਦਾ ਜਤਾਇਆ ਸ਼ੰਕਾ

ਅਜੀਤ ਡੈਸਕ 05-12-2025
ਅਬੋਹਰ, 4 ਦਸੰਬਰ(ਵਿਵੇਕ ਹੂੜੀਆ)-ਸਰਪੰਚ ਯੂਨੀਅਨ ਬਲਾਕ ਅਬੋਹਰ ਦੇ ਸਾਬਕਾ ਮੁਖੀ ਅਤੇ ਸੰਘਰਸ਼ਸ਼ੀਲ ਭਾਜਪਾ ਆਗੂ ਸੁਸ਼ੀਲ ਸਿਆਗ ਨੇ ਅਬੋਹਰ ਦੇ ਸੀਤੋ ਗੰੁਨੋ੍ਹ ਵਾਲਾ ਰੇਲਵੇ ਕਰਾਸਿੰਗ ਤੋਂ ਲੰਘਦੇ ਰੇਲਵੇ ਟਰੈਕ ਦੀ ਖ਼ਸਤਾ ਹਾਲਤ ਹੋਣ ਕਾਰਨ ਕਿਸੇ ਵੀ ਸਮੇਂ ਇਸ ਲਾਂਘੇ 'ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ 'ਤੇ ਟਰੈਕ ਅਤੇ ਇਸ ਤੋਂ ਲੰਘਣ ਵਾਲੇ ਵਾਹਨਾਂ ਨੂੰ ਲਾਈਵ ਸਟਰੀਮ ਕਰਦੇ ਹੋਏ ਸਿਆਗ ਨੇ ਕਿਹਾ ਕਿ ਖ਼ਾਸ ਤੌਰ 'ਤੇ ਜਦੋਂ ਟਰੱਕ, ਭਾਰੀ ਵਾਹਨ, ਜਾਂ ਉੱਚੀਆਂ-ਉੱਚੀਆਂ ਟਰਾਲੀਆਂ ਕਰਾਸਿੰਗਾਂ ਦੇ ਵਿਚਕਾਰ ਦੋ ਪਟੜੀਆਂ ਨੂੰ ਪਾਰ ਕਰਦੀਆਂ ਹਨ ਤਾਂ ਪਟੜੀਆਂ ਦੇ ਵਿਚਕਾਰ ਉੱਬੜ ਖਾਬੜ ਜਗ੍ਹਾ ਹੋਣ ਦੇ ਕਾਰਨ ਟਰੈਕ 'ਤੇ ਵਾਹਨ ਪਲਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਇਕ ਵੱਡਾ ਹਾਦਸਾ ਹੋ ਸਕਦਾ ਹੈ | ਸਿਆਗ ਨੇ ਕਿਹਾ ਕਿ ਜਦੋਂ ਫਾਟਕ ਖੁੱਲ੍ਹਦਾ ਹੈ ਤਾਂ ਦੋਵੇਂ ਪਾਸਿਆਂ ਤੋਂ ਵਾਹਨ ਆਉਂਦੇ ਹਨ, ਉਸੇ ਤਰ੍ਹਾਂ ਇੱਕ ਪਾਸੇ ਵਾਲਾ ਭਾਰੀ ਵਾਹਨ ਦੂਜੇ ਪਾਸੇ ਪਲਟ ਸਕਦਾ ਹੈ | ਸਿਆਗ ਨੇ ਦੱਸਿਆ ਕਿ ਅਬੋਹਰ ਸ਼ਹਿਰ ਦੇ ਕਈ ਵੱਡੇ ਅਤੇ ਮਸ਼ਹੂਰ ਸਕੂਲ ਵੀ ਸੀਤੋ ਰੋਡ 'ਤੇ ਸਥਿਤ ਹਨ, ਜਿੱਥੇ ਹਜ਼ਾਰਾਂ ਸਕੂਲੀ ਬੱਚੇ ਪੜ੍ਹਦੇ ਹਨ ਅਤੇ ਰੋਜ਼ਾਨਾ ਦਰਜਨਾਂ ਸਕੂਲ ਵੈਨਾਂ ਅਤੇ ਵਾਹਨ ਇੱਥੋਂ ਲੰਘਦੇ ਹਨ, ਜੇਕਰ ਕੋਈ ਟਰਾਲੀ ਜਾਂ ਵੱਡਾ ਵਾਹਨ ਕਿਸੇ ਵੀ ਵਾਹਨ ਜਾਂ ਸਕੂਲ ਵੈਨ 'ਤੇ ਡਿਗ ਜਾਵੇ ਤਾਂ ਵੱਡਾ ਹਾਦਸਾ ਹੋ ਸਕਦਾ ਹੈ | ਸਿਆਗ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਨੇ ਇਸ ਮੁੱਖ ਰੇਲਵੇ ਟਰੈਕ ਦੀ ਸਮੱਸਿਆ ਵੱਲ ਧਿਆਨ ਕਿਉਂ ਨਹੀਂ ਦਿੱਤਾ ਜੋ ਸਾਲਾਂ ਤੋਂ ਲਟਕ ਰਹੀ ਹੈ | ਸਿਆਗ ਨੇ ਪ੍ਰਸ਼ਾਸਨ ਅਤੇ ਰੇਲਵੇ ਦੇ ਇਰਾਦਿਆਂ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸ਼ਾਇਦ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਹੇ ਹਨ ਅਤੇ ਇਹ ਮੰਦਭਾਗਾ ਹੈ ਕਿ ਜਦੋਂ ਕੋਈ ਵੱਡਾ ਹਾਦਸਾ ਜਾਂ ਜਾਨੀ ਨੁਕਸਾਨ ਹੁੰਦਾ ਹੈ ਤਾਂ ਹੀ ਪ੍ਰਸ਼ਾਸਨ ਅਤੇ ਸਰਕਾਰ ਆਪਣੀਆਂ ਅੱਖਾਂ ਖੋਲ੍ਹਦੀ ਹੈ | ਸਿਆਗ ਨੇ ਮੰਗ ਕੀਤੀ ਕਿ ਸੀਤੋ ਗੰੁਨੋ੍ਹ ਰੇਲਵੇ ਕਰਾਸਿੰਗ ਦੇ ਨੇੜੇ ਦੇ ਖੇਤਰ ਨੂੰ ਬਿਨਾਂ ਦੇਰੀ ਦੇ ਪੱਧਰ ਕੀਤਾ ਜਾਵੇ ਅਤੇ ਹਾਦਸਾ-ਰੋਧਕ ਅਤੇ ਸੁਰੱਖਿਅਤ ਬਣਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਨੂੰ ਜੋਖ਼ਮ ਵਿਚ ਨਾ ਪਾਇਆ ਜਾਵੇ | ਇਹ ਇਲਾਕਾ ਨਿਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ |
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਦੇ ਬਾਹਰ ਮਨਚਲਿਆਂ 'ਤੇ ਕਾਬੂ ਪਾਉਣ ਲਈ ਸਮਾਜਸੇਵੀ ਹਰ ਰੋਜ਼ ਕਰ ਰਹੇ ਹਨ ਉੱਦਮ <br/> ਅਗਲੀ ਖ਼ਬਰ ਜਥੇਦਾਰ ਮਲਸੀਆਂ ਵਲੋਂ ਦਰਜਨ ਪਿੰਡਾਂ ਨੂੰ ਗੁਰਦੁਆਰਾ ਸਾਹਿਬਾਨ ਲਈ ਦਰੀਆਂ ਅਤੇ ਬਰਤਨਾਂ ਦੇ ਸੈੱਟ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।