30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਰਕਾਰੀ ਕੰਨਿਆ ਸਕੂਲ ਦੇ ਬਾਹਰ ਮਨਚਲਿਆਂ 'ਤੇ ਕਾਬੂ ਪਾਉਣ ਲਈ ਸਮਾਜਸੇਵੀ ਹਰ ਰੋਜ਼ ਕਰ ਰਹੇ ਹਨ ਉੱਦਮ <br/>

ਸਰਕਾਰੀ ਕੰਨਿਆ ਸਕੂਲ ਦੇ ਬਾਹਰ ਆਵਾਰਾਗਰਦੀ ਕਰਨ ਅਤੇ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ ਲਈ ਹਾਜ਼ਰ ਸ਼ਹਿਰ ਦੇ ਸਮਾਜ ਸੇਵੀ | ਤਸਵੀਰ-ਜਤਿੰਦਰ ਪਾਲ ਸਿੰਘ <br/> 05-12-2025
ਜਲਾਲਾਬਾਦ, 4 ਦਸੰਬਰ (ਜਤਿੰਦਰ ਪਾਲ ਸਿੰਘ)-ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਸਮੇਸ਼ ਸੇਵਾ ਸੁਸਾਇਟੀ, ਸਰਕਾਰ ਏ ਖ਼ਾਲਸਾ ਸੇਵਾ ਸੁਸਾਇਟੀ, ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਮਿਲ ਕੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਲਾਲਾਬਾਦ ਦੇ ਸਰਕਾਰੀ ਕੰਨਿਆ ਸਕੂਲ ਦੇ ਬਾਹਰ ਛੁੱਟੀ ਸਮੇਂ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਮਨਚਲਿਆਂ 'ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਹੈ¢ ਜਿਸ ਦੀ ਸਾਰੇ ਹਲਕਾ ਵਾਸੀ ਪ੍ਰਸੰਸਾ ਕਰ ਰਹੇ ਹਨ¢ ਜ਼ਿਕਰਯੋਗ ਹੈ ਕਿ ਸਕੂਲ ਵਿਚ ਛੁੱਟੀ ਸਮੇਂ ਕੁੱਝ ਮਨਚਲੇ ਨੌਜਵਾਨ ਮੋਟਰਸਾਈਕਲਾਂ ਤੇ ਗੇੜੀਆਂ ਮਾਰਦੇ ਸੀ ਅਤੇ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ¢ ਜਿਸ ਤੇ ਕੁੜੀਆਂ ਅਤੇ ਮਾਤਾ ਪਿਤਾ ਕਾਫ਼ੀ ਦੁਖੀ ਸਨ¢ ਇੱਥੋਂ ਤੱਕ ਛੁੱਟੀ ਸਮੇਂ ਲੰਘ ਰਹੇ ਸਿਆਣੇ ਤੇ ਹੋਰ ਸ਼ਹਿਰਵਾਸੀ ਵੀ ਇਹ ਸਭ ਕੁੱਝ ਦੇਖ ਕੇ ਪ੍ਰੇਸ਼ਾਨ ਸਨ¢ ਜਿਸ ਤੋਂ ਬਾਅਦ ਰਿੰਕੂ ਖ਼ਾਲਸਾ ਪ੍ਰਧਾਨ ਸਰਕਾਰ ਏ ਖ਼ਾਲਸਾ ਸੇਵਾ ਸੁਸਾਇਟੀ ਅਤੇ ਸਤਨਾਮ ਸਿੰਘ ਥਿੰਦ ਪ੍ਰਧਾਨ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਨੇ ਪਹਿਲ ਕਰਦੇ ਹੋਏ ਸ਼ਹਿਰ ਦੇ ਸਮਾਜ ਸੇਵੀਆਂ ਨੂੰ ਛੁੱਟੀ ਸਮੇਂ ਸਕੂਲ ਦੇ ਬਾਹਰ ਇਕੱਠੇ ਹੋਣ ਦਾ ਹੋਕਾ ਦਿੱਤਾ ਤਾਂ ਜੋ ਇਸ ਗੁੰਡਾਗਰਦੀ ਤੇ ਕਾਬੂ ਪਾਇਆ ਜਾ ਸਕੇ ਅਤੇ ਧੀਆਂ ਦੀ ਇੱਜ਼ਤ ਦੀ ਰੱਖਿਆ ਕੀਤੀ ਜਾ ਸਕੇ¢ ਇਸ ਹੋਕੇ ਤੇ ਸ਼ਹਿਰ ਦੇ ਕਈ ਸਮਾਜਸੇਵੀ ਹੁਣ ਹਰ ਰੋਜ਼ ਸਕੂਲ ਵਿਖੇ ਛੁੱਟੀ ਸਮੇਂ ਨਾਕਾ ਲਗਾ ਰਹੇ ਹਨ ਅਤੇ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਮਨਚਲੇ ਨੌਜਵਾਨਾਂ ਤੇ ਨਕੇਲ ਕੱਸੀ ਜਾ ਰਹੀ ਹੈ¢ ਪੁਲਿਸ ਪ੍ਰਸ਼ਾਸਨ ਵੀ ਇਸ ਵਿਚ ਪੂਰਾ ਸਹਿਯੋਗ ਦੇ ਰਿਹਾ ਹੈ¢ ਗੱਲਬਾਤ ਕਰਦੇ ਹੋਏ ਸੁਖਚੈਨ ਸਿੰਘ ਰਿੰਕੂ ਖ਼ਾਲਸਾ ਅਤੇ ਸਤਨਾਮ ਸਿੰਘ ਥਿੰਦ ਨੇ ਦੱਸਿਆ ਕਿ ਕੁੜੀਆਂ ਦੇ ਸਕੂਲ ਦੇ ਬਾਹਰ ਸ਼ਿਕਾਇਤ ਮਿਲਦੀ ਰਹਿੰਦੀ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ ਅਤੇ ਲਗਾਤਾਰ ਜਾਰੀ ਰਹੇਗਾ¢ ਉਨ੍ਹਾਂ ਕਿਹਾ ਕਿ ਛੁੱਟੀ ਸਮੇਂ ਕਿਸੇ ਵੀ ਤਰਾਂ ਦੀ ਆਵਾਰਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ¢ ਇਸ ਤਰਾਂ ਦੇ ਨੌਜਵਾਨ ਪਕੜ ਕੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਕਾਰਵਾਈ ਵੀ ਕਰਵਾਈ ਜਾ ਰਹੀ ਹੈ¢ ਜਲਾਲਾਬਾਦ ਦੇ ਟਰੈਫ਼ਿਕ ਇੰਚਾਰਜ ਸੂਰਜ ਭਾਨ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਹਾਜ਼ਰ ਹੁੰਦਾ ਹੈ ਅਤੇ ਮਨਚਲੇ ਨੌਜਵਾਨਾਂ ਦੀ ਸਖ਼ਤ ਚੈਕਿੰਗ ਕੀਤੀ ਜਾਂਦੀ ਹੈ ਅਤੇ ਮੌਕੇ ਤੇ ਚਲਾਨ ਕੱਟਣ ਦੇ ਨਾਲ ਨਾਲ ਹੋਰ ਕਾਰਵਾਈ ਵੀ ਕੀਤੀ ਜਾ ਰਹੀ ਹੈ¢

ਪਿਛਲੀ ਖ਼ਬਰ ਅੱਜ ਤੀਜੇ ਦਿਨ ਦੇ ਧਰਨੇ ਦੌਰਾਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਰੋਸ ਮਾਰਚ ਕਰ ਕੇ ਐੱਸ.ਡੀ.ਐੱਮ. ਦਫ਼ਤਰ ਅੱ... ਅਗਲੀ ਖ਼ਬਰ ਸੁਸ਼ੀਲ ਸਿਆਗ ਨੇ ਉੱਬੜ ਖ਼ਾਬੜ ਸੀਤੋ ਰੇਲਵੇ ਟਰੈਕ 'ਤੇ ਕਿਸੇ ਵੱਡੀ ਦੁਰਘਟਨਾ ਦਾ ਜਤਾਇਆ ਸ਼ੰਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।