ਮੱਲਾਂਵਾਲਾ, 4 ਦਸੰਬਰ (ਗੁਰਦੇਵ ਸਿੰਘ/ਸੁਰਜਨ ਸਿੰਘ ਸੰਧੂ)-ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਐਜੂਕੇਸ਼ਨ ਸੁਸਾਇਟੀ ਅਧੀਨ ਚੱਲ ਰਹੀ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਸਭਰਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ 14 (ਲੜਕੀਆਂ ਤੇ ਲੜਕੇ) ਦੀਆਂ ਰੱਸਾਕੱਸੀ ਦੀਆਂ ਟੀਮਾਂ ਨੇ ਰਾਜ ਪੱਧਰ ਉੱਤੇ ਦੂਸਰਾ ਸਥਾਨ (ਲੜਕੀਆਂ), ਤੀਸਰਾ ਸਥਾਨ (ਲੜਕੇ) ਨੇ ਹਾਸਲ ਕੀਤਾ | ਇਹ ਲੜਕੀਆਂ ਤੇ ਲੜਕੇ ਦੀਆਂ ਦੋਵੇਂ ਟੀਮਾਂ ਪੰਜਾਬ ਪੱਧਰ ਉੱਪਰ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਖੇਡੀਆਂ ਗਈਆਂ ਸਨ | ਹਰ ਸਾਲ ਦੀ ਤਰ੍ਹਾਂ ਖ਼ਾਲਸਾ ਸਕੂਲ ਦੀ ਇਹ ਇਤਿਹਾਸਿਕ ਪ੍ਰਾਪਤੀ ਪੂਰੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਹੀ ਪ੍ਰਾਪਤੀ ਹੈ | ਇਸ ਸ਼ਾਨਦਾਰ ਜਿੱਤ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਫ਼ਤਿਹਗੜ੍ਹ ਸਭਰਾ ਦੀ ਇਸ ਧਰਤੀ 'ਤੇ ਪਹੁੰਚੀਆਂ ਤਾਂ ਸਕੂਲ ਦੇ ਸਮੁੱਚੇ ਪ੍ਰਬੰਧਕਾਂ ਵਲੋਂ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਨ੍ਹਾਂ ਟੀਮਾਂ ਦੇ ਕਪਤਾਨਾਂ ਨੇ ਆਪਣੀ-ਆਪਣੀ ਟੀਮ ਸਮੇਤ ਜਿੱਤ ਕੇ ਲਿਆਂਦੀਆਂ ਹੋਈਆਂ ਟਰਾਫ਼ੀਆਂ ਪਿ੍ੰਸੀਪਲ ਸਾਹਿਬ ਨੂੰ ਭੇਟ ਕੀਤੀਆਂ | ਸੰਸਥਾ ਦੇ ਪ੍ਰਧਾਨ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ , ਸਮੁੱਚੀ ਸਕੂਲ ਪ੍ਰਬੰਧਕ ਕਮੇਟੀ, ਇਕਬਾਲ ਸਿੰਘ (ਪਿ੍ੰਸੀਪਲ), ਬਚਿੱਤਰ ਸਿੰਘ (ਵਾਈਸ ਪਿ੍ੰਸੀਪਲ) ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ | ਵਿਦਿਆਰਥੀਆਂ ਦੇ ਕੋਚ ਅਮਰਜੀਤ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਸਿੰਘ ਅਤੇ ਮੈਡਮ ਗੁਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ |