31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਵਲੋਂ ਵਿਸ਼ਵ ਏਡਜ਼ ਦਿਵਸ 'ਤੇ ਕਰਵਾਏ ਗਏ ਭਾਸ਼ਨ ਅਤੇ ਪੋਸਟਰ ਮੁਕਾਬਲੇ

ਅਜੀਤ ਡੈਸਕ 05-12-2025
ਫ਼ਾਜ਼ਿਲਕਾ,4 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਅਤੇ ਰੈੱਡ ਰਿਬਨ ਕਲੱਬ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਏਡਜ਼ ਦਿਵਸ ਦੇ ਮੌਕੇ 'ਤੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੇ ਰੈੱਡ ਰਿਬਨ ਕਲੱਬ ਵਲੋਂ ਅੰਤਰਾ-ਕਾਲਜ ਭਾਸ਼ਣ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਨੂੰ ਸੰਪੂਰਨ ਪਿ੍ੰਸੀਪਲ ਡਾ. ਅਨੁਰਾਗ ਅਸੀਜਾ ਦੀ ਅਗਵਾਈ ਵਿਚ ਨੋਡਲ ਅਫ਼ਸਰ ਪਰਮਪਾਲ ਸਿੰਘ ਅਤੇ ਹਰਭਜਨ ਜੋਸਨ ਵਲੋਂ ਕੀਤਾ ਗਿਆ | ਇਸ ਮੁਕਾਬਲੇ ਵਿਚ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਐੱਚ.ਆਈ.ਵੀ ਏਡਜ਼ ਦੇ ਦੁਸ਼ਪ੍ਰਭਾਵ ਅਤੇ ਮੌਜੂਦਾ ਸਥਿਤੀ ਸੀ | ਵਿਦਿਆਰਥੀਆਂ ਵੱਲੋਂ ਤੱਥਾਂ ਆਧਾਰਿਤ ਇਸ ਮੁਕਾਬਲੇ ਵਿਚ ਭਾਸ਼ਣ ਦਿੱਤਾ ਗਿਆ | ਇਸ ਮੌਕੇ ਤੇ ਪਿ੍ੰਸੀਪਲ ਸਾਹਿਬ ਵੱਲੋਂ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿਚ ਚੱਲ ਰਹੀਆਂ ਜਾਨ ਲੇਵਾ ਬਿਮਾਰੀਆਂ ਤੋਂ ਜਾਗਰੂਕ ਰਹਿਣ ਦੀ ਸਲਾਹ ਦਿੱਤੀ | ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੇ ਆਲ਼ੇ ਦੁਆਲੇ ਕੋਈ ਵੀ ਵਿਅਕਤੀ ਐੱਚ.ਆਈ.ਵੀ ਵਰਗੀ ਬਿਮਾਰੀ ਤੋਂ ਜੂਝ ਰਿਹਾ ਹੋਵੇ ਤਾਂ ਸਾਡਾ ਫ਼ਰਜ਼ ਹੈ ਕਿ ਸਾਡੇ ਵਲੋਂ ਉਸ ਨੂੰ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਆਨਲਾਈਨ ਜਾ ਪਾਰਟ ਟਾਈਮ ਕੋਰਸ ਕਰਨ ਚਾਹੀਦੇ ਹਨ ਤਾਂ ਜੋ ਦੂਜਿਆਂ ਨੂੰ ਵੀ ਇਸ ਬਿਮਾਰੀ ਤੋਂ ਬਚਾਅ ਕਰਨ ਲਈ ਜਾਗਰੂਕ ਕੀਤਾ ਜਾ ਸਕੇ | ਇਨ੍ਹਾਂ ਮੁਕਾਬਲਿਆਂ ਵਿਚ ਭਾਸ਼ਣ ਮੁਕਾਬਲੇ 'ਚ ਆਰਜ਼ੂ ਕੰਬੋਜ ਨੇ ਪਹਿਲਾ ਸਥਾਨ, ਪ੍ਰੀਤੀ ਨੇ ਦੂਸਰਾ ਸਥਾਨ ਅਤੇ ਬਲਵਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਕਾਰ ਪੋਸਟਰ ਮੁਕਾਬਲੇ ਵਿਚ ਸੁਨੀਤਾ ਨੇ ਪਹਿਲਾ ਸਥਾਨ, ਕੰਚਨ (ਬੀ. ਐੱਡ ਸਮੈਸਟਰ ਤੀਜਾ) ਨੇ ਦੂਸਰਾ ਅਤੇ ਅੰਸ਼ੂ ਕੰਬੋਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਪਿ੍ੰਸੀਪਲ ਡਾ. ਅਨੁਰਾਗ ਅਸੀਜਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਵਲੋਂ ਇਨਾਮ ਦਿੱਤੇ ਗਏ | ਪਿ੍ੰਸੀਪਲ ਸਾਹਿਬ ਵਲੋਂ ਕਾਲਜ ਦੀ ਸਮੁੱਚੀ ਮੈਨੇਜਮੈਂਟ ਵਲੋਂ ਪ੍ਰੋਗਰਾਮ ਦੇ ਸੰਪੂਰਨ ਹੋਣ ਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰਾਂ ਨੂੰ ਵਧਾਈ ਦਿੱਤੀ | ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਮਨਜੀਤ ਸਿੰਘ ਵਲੋਂ ਕੀਤਾ ਗਿਆ | ਨਿਰਨਾਇਕ ਮੰਡਲ ਦੀ ਭੂਮਿਕਾ ਡਾ. ਅਮਿੱਤ ਪੋਪਲੀ , ਡਾ. ਆਸ਼ਾ ਰਾਣੀ ਅਤੇ ਮੈਡਮ ਪੂਨਮ ਕੰਬੋਜ ਵਲੋਂ ਕੀਤੀ ਗਈ |
ਪਿਛਲੀ ਖ਼ਬਰ ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਪ੍ਰਾਈਡ ਆਫ਼ ਸਕੂਲ ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ 'ਦਿਵਿਆਂਗਤਾ ਦਿਵਸ' ਉੱਤੇ ਪ੍ਰੇਰਨਾ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।