ਮੰਡੀ ਲਾਧੂਕਾ, 21 ਅਕਤੂਬਰ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ ਦੇ ਸਰਕਾਰੀ ਵਿਭਾਗਾਂ ਵਿਚ ਸੇਵਾਵਾਂ ਪ੍ਰਦਾਨ ਕਰ ਰਹੇ ਪੁਰਾਣੇ ਮੁਲਾਜ਼ਮਾਂ ਵਲੋਂ ਬਣਾਏ ਗਏ ਮੁਲਾਜ਼ਮ ਮੰਚ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡ ਦੇ ਆਰਥਿਕ ਪੱਖ ਤੋਂ ਗ਼ਰੀਬ ਵਿਦਿਆਰਥੀਆਂ ਜਿਹੜੇ ਪੜ੍ਹਨਾ ਚਾਹੁੰਦੇ ਹੋਣ ਤੇ ਕਿਤਾਬਾਂ ਲੈਣ ਤੋਂ ਅਸਮਰਥ ਹੋਣਗੇ, ਮੰਚ ਵਲੋਂ ਅਜਿਹੇ ਬੱਚਿਆਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ | ਇਹ ਵਿਚਾਰ ਮੁਲਾਜ਼ਮ ਮੰਚ ਦੇ ਕਨਵੀਨਰ ਜਿੰਦਰ ਪਾਇਲਟ ਨੇ ਪੱਤਰਕਾਰਾਂ ਦੇ ਨਾਲ ਸਾਂਝੇ ਕੀਤੇ ਹਨ | ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮ ਮੰਚ ਦਾ ਦਾਇਰਾ ਹੋਰ ਵੱਡਾ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਹੈ ਪਿੰਡ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਮੁਲਾਜ਼ਮ ਮੰਚ ਵਲੋਂ ਨਵੇਂ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਨੇ ਕਿਹਾ ਹੈ ਭਵਿੱਖ ਦੇ ਵਿਚ ਵੀ ਅਜਿਹੇ ਪ੍ਰੋਗਰਾਮ ਜਾਰੀ ਰਹਿਣਗੇ | ਇਸ ਮੌਕੇ ਤੇ ਗੁਰਮੇਲ ਸਿੰਘ, ਵਰਿੰਦਰ ਪਾਲ, ਛਿੰਦਰ ਸਿੰਘ, ਓਮ ਪ੍ਰਕਾਸ਼, ਰਾਜ ਕੁਮਾਰ, ਪਵਨ ਕੁਮਾਰ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਚੰਬਾ ਰਾਮ, ਪ੍ਰਸ਼ੋਤਮ ਕੁਮਾਰ, ਰਜਿੰਦਰ ਸਿੰਘ, ਅੰਕੁਸ਼ ਕੁਮਾਰ, ਹੀਰਾ ਲਾਲ, ਨਰੇਸ਼ ਪਾਲ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ |