ਫ਼ਿਰੋਜ਼ਪੁਰ, 21 ਅਕਤੂਬਰ (ਰਾਕੇਸ਼ ਚਾਵਲਾ)-ਸੜਕ ਸੁਰੱਖਿਆ ਬਾਰੇ ਜਨਤਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੰਸਥਾ ਮਯੰਕ ਫਾਊਾਡੇਸ਼ਨ ਵਲੋਂ 'ਯੇ ਦੀਵਾਲੀ ਹੈਲਮਟ ਵਾਲੀ' ਮੁਹਿੰਮ ਤਹਿਤ ਇਕ ਸ਼ਲਾਘਾਯੋਗ ਪਹਿਲਕਦਮੀ ਸ਼ੁਰੂ ਕੀਤੀ ਗਈ | ਜਿਸ ਤਹਿਤ ਅਧਿਆਪਕਾਂ ਨੂੰ ਹੈਲਮਟ ਵੰਡੇ ਗਏ | ਫਾਊਾਡੇਸ਼ਨ ਸਕੱਤਰ ਰਾਜੀਵ ਸੇਤੀਆ ਨੇ ਕਿਹਾ ਕਿ ਅਧਿਆਪਕ ਸਮਾਜ ਵਿਚ ਰੋਲ ਮਾਡਲ ਹਨ ਅਤੇ ਜੇਕਰ ਉਹ ਖ਼ੁਦ ਸੁਰੱਖਿਆ ਨਿਯਮਾਂ ਦੀ ਪਾਲਨਾ ਕਰਦੇ ਹਨ, ਤਾਂ ਇਹ ਸਮਾਜ ਨੂੰ ਇਕ ਸਕਾਰਾਤਮਿਕ ਸੁਨੇਹਾ ਭੇਜਿਆ ਜਾ ਸਕੇਗਾ | ਉਨ੍ਹਾਂ ਅੱਗੇ ਕਿਹਾ ਕਿ ਹੈਲਮਟ ਪਹਿਨਣਾ ਸਿਰਫ਼ ਰਸਮੀ ਕਾਰਵਾਈ ਨਹੀਂ ਹੈ, ਸਗੋਂ ਜਾਨਾਂ ਬਚਾਉਣ ਦਾ ਸਭ ਤੋਂ ਸਰਲ ਅਤੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ | ਹੈਲਮਟ ਦੀ ਉਪਯੋਗਤਾ 'ਤੇ ਬੋਲਦੇ ਹੋਏ ਕਿਹਾ ਕਿ ਇਸ ਦੇ ਪਹਿਨਣ ਨਾਲ ਸਿਰ ਦੀਆਂ ਸੱਟਾਂ ਤੋਂ ਬਚਾਅ ਹੁੰਦਾ ਹੈ ਤੇ ਸੜਕ ਹਾਦਸਿਆਂ ਵਿਚ ਮੌਤ ਦੇ ਜੋਖ਼ਮ 70 ਪ੍ਰਤੀਸ਼ਤ ਘਟਦੇ ਹਨ | ਫਾਊਾਡੇਸ਼ਨ ਮੈਂਬਰਾਂ ਨੇ ਕਿਹਾ ਕਿ ਹੈਲਮਟ ਸੱਚਮੁੱਚ ''ਜੀਵਨ ਢਾਲ'' ਹਨ, ਜਿਸ ਨੰੂ ਹਰ ਸਵਾਰ ਨੂੰ ਅਪਣਾਉਣਾ ਚਾਹੀਦਾ ਹੈ | ਇਸ ਦੀਵਾਲੀ 'ਤੇ ਮਯੰਕ ਫਾਊਾਡੇਸ਼ਨ ਨੇ ਇਹ ਸੰਦੇਸ਼ ਫੈਲਾਇਆ ਕਿ ''ਰੌਸ਼ਨੀ ਦੀ ਖ਼ੁਸ਼ੀ ਤਾਂ ਹੀ ਹੁੰਦੀ ਹੈ ਜਦੋਂ ਸੁਰੱਖਿਆ ਮੌਜੂਦ ਹੋਵੇ |'' ਇਸ ਮੌਕੇ ਮਯੰਕ ਫਾਊਾਡੇਸ਼ਨ ਤੋਂ ਰਾਕੇਸ਼ ਕੁਮਾਰ, ਵਿਪੁਲ ਨਾਰੰਗ, ਅਸ਼ਵਨੀ ਸ਼ਰਮਾ, ਸੰਦੀਪ ਸਹਿਗਲ, ਐਡਵੋਕੇਟ ਕਰਨ ਪੁਗਲ, ਕਮਲ ਸ਼ਰਮਾ, ਸੁਮੇਸ਼ ਗੁੰਬਰ, ਅਕਸ਼ ਕੁਮਾਰ, ਦੀਪਕ ਮਠਪਾਲ, ਤੁਸ਼ਾਰ ਅਗਰਵਾਲ ਅਤੇ ਦੀਪਕ ਸ਼ਰਮਾ ਆਦਿ ਹਾਜ਼ਰ ਸਨ |