ਫ਼ਿਰੋਜ਼ਪੁਰ, 21 ਅਕਤੂਬਰ (ਗੁਰਿੰਦਰ ਸਿੰਘ)-ਰੋਟਰੀ ਇੰਟਰਨੈਸ਼ਨਲ ਡਿਸਟਿ੍ਕਟ 3090 ਨੇ ਡਿਸਟਿ੍ਕਟ 3060 ਅਤੇ ਰੋਟਰੀ ਕਲੱਬ ਆਫ਼ ਬੰਬੇ ਦੇ ਸਹਿਯੋਗ ਨਾਲ, ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਲਈ ਸਕਾਲਰਸ਼ਿਪ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਉਹਨਾਂ ਦੀਆਂ ਲਗਭਗ ਦਸ ਲੱਖ ਰੁਪਏ ਦੀਆਂ ਫ਼ੀਸਾਂ ਭਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ | ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਿੱਖਿਆ ਦਾ ਸਮਰਥਨ ਕਰਨ ਲਈ ਇਕ ਨਵੇਕਲੀ ਪਹਿਲਕਦਮੀ ਵਿਚ, ਰੋਟਰੀ ਨੇ ਸਾਂਝੇ ਤੌਰ 'ਤੇ ਇਕ ਸਕਾਲਰਸ਼ਿਪ ਕੈਂਪ ਦਾ ਆਯੋਜਨ ਕੀਤਾ | ਜਿਸ ਵਿਚ ਹੁਸੈਨੀਵਾਲਾ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੜ੍ਹ ਪ੍ਰਭਾਵਿਤ ਖੇਤਰ ਦੇ ਤਿੰਨ ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਹੁਤ ਜ਼ਰੂਰੀ ਵਿੱਤੀ ਅਤੇ ਸਮਗਰੀ ਸਹਾਇਤਾ ਪ੍ਰਦਾਨ ਕੀਤੀ ਗਈ | ਕੈਂਪ ਨੇ ਹੇਠ ਲਿਖੀਆਂ ਸੰਸਥਾਵਾਂ ਦੇ ਕੁੱਲ 342 ਵਿਦਿਆਰਥੀਆਂ ਲਈ ਸਕੂਲ ਫ਼ੀਸਾਂ ਨੂੰ ਸਫਲਤਾਪੂਰਵਕ ਕਵਰ ਕੀਤਾ, ਕੇ.ਆਰ ਮਾਡਲ ਸਕੂਲ ਪਿੰਡ ਹਜ਼ਾਰੇ ਕੇ ਦੇ 180 ਵਿਦਿਆਰਥੀ , ਐੱਸ.ਬੀ.ਐੱਸ ਸਕੂਲ ਪਿੰਡ ਭੰਨੇ ਕੇ ਦੇ 147 ਵਿਦਿਆਰਥੀ , ਗੁਰੂਕੁਲ ਸਕੂਲ ਦੇ 15 ਵਿਦਿਆਰਥੀ ਸ਼ਾਮਿਲ ਹਨ | ਡਿਸਟਿਕ ਗਵਰਨਰ ਆਰ.ਟੀ.ਐਨ. ਭੁਪੇਸ਼ ਮਹਿਤਾ , ਪੀ.ਡੀ.ਜੀ ਅਮਜਦ ਅਲੀ 3090, ਰੋਟਰੀ ਕਲੱਬ ਫਿਰੋਜ਼ਪੁਰ ਦੇ ਸਾਰੇ ਪ੍ਰਧਾਨਾਂ, ਫਿਰੋਜ਼ਪੁਰ ਦੇ ਸਾਰੇ ਰੋਟੇਰੀਅਨਾਂ, ਦਾਨੀਆਂ ਅਤੇ ਵਲੰਟੀਅਰਾਂ ਨੇ ਇਸ ਸਕਾਲਰਸ਼ਿਪ ਕੈਂਪ ਦੀ ਪਹਿਲਕਦਮੀ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਇਆ | ਰੋਟਰੀ ਇੰਟਰਨੈਸ਼ਨਲ ਡਿਸਟਿ੍ਕਟ 3060, ਡੀਜੀ ਅਮਰਦੀਪ ਸਿੰਘ ਅਤੇ ਆਈ.ਪੀ.ਡੀ.ਜੀ ਤੁਸ਼ਾਰ ਸ਼ਾਹ ਦੁਆਰਾ, ਅਤੇ ਰੋਟਰੀ ਕਲੱਬ ਆਫ਼ ਬੰਬੇ ਦੁਆਰਾ ਪ੍ਰਧਾਨ ਬਿਮਲ ਮਹਿਤਾ ਅਤੇ ਪੀ.ਡੀ.ਜੀ ਸੰਦੀਪ ਅਗਰਵਾਲ ਅਤੇ 3090 ਦੇ ਸਾਰੇ ਦਾਨੀ ਰੋਟੇਰੀਅਨਾਂ ਨੇ ਇਸ ਸਕਾਲਰਸ਼ਿਪ ਵਿਚ ਅਹਿਮ ਯੋਗਦਾਨ ਦਿੱਤਾ | ਡਿਸਟਿਕ ਗਵਰਨਰ ਭੁਪੇਸ਼ ਮਹਿਤਾ , ਚੇਅਰਮੈਨ ਵਿਜੈ ਅਰੋੜਾ ਦੀ ਅਗਵਾਈ ਵਿਚ ਫਿਰੋਜ਼ਪੁਰ ਦੇ ਸਾਰੇ ਰੋਟਰੀ ਕਲੱਬਾਂ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ , ਰੋਟਰੀ ਕਲੱਬ ਫ਼ਿਰੋਜਪੁਰ, ਆਰ ਸੀ ਫ਼ਿਰੋਜ਼ਪੁਰ ਸਿਟੀ, ਆਰ ਸੀ ਫ਼ਿਰੋਜ਼ਪੁਰ ਰਾਇਲ, ਆਰ ਸੀ ਫ਼ਿਰੋਜ਼ਪੁਰ ਡਾਇੰਮਡ, ਆਰ ਸੀ ਫ਼ਿਰੋਜ਼ਪੁਰ ਗੋਲਡ ਵਿਚ ਸ਼ਮੂਲੀਅਤ ਕੀਤੀ | ਕੈਂਪ ਦੇ ਚੇਅਰਮੈਨ ਪੀਡੀਜੀ ਵਿਜੈ ਅਰੋੜਾ, ਕੋ ਚੇਅਰਮੈਨ ਅਸ਼ੋਕ ਬਹਿਲ, ਸਟੇਟ ਡਿਪਟੀ ਕੋਆਰਡੀਨੇਟਰ ਕਮਲ ਸ਼ਰਮਾ, ਅਸਿਸਟੈਂਟ ਗਵਰਨਰ ਵਿਜੈ ਮੋਂਗਾ, ਫ਼ਿਰੋਜ਼ਪੁਰ ਦੇ ਸਾਰੇ ਰੋਟੇਰੀਅਨਾਂ ਪ੍ਰਧਾਨ ਕਿਰਪਾਲ ਸਿੰਘ ਮੱਕੜ, ਪ੍ਰਧਾਨ ਹਿੰਮਤ ਗੋਇਲ , ਪ੍ਰਧਾਨ ਰਾਹੁਲ ਕੱਕੜ, ਪ੍ਰਧਾਨ ਅਨੁਰਾਧਾ, ਪ੍ਰਧਾਨ ਕੁਨਾਲ ਪੂਰੀ, ਦਸਮੇਸ਼ ਸੇਠੀ, ਸੁਰਿੰਦਰ ਸਿੰਘ ਕਪੂਰ, ਨਰਿੰਦਰ ਕੱਕੜ, ਸਕੱਤਰ ਸੁਮਿਤ ਵੋਹਰਾ, ਸਕੱਤਰ ਸੰਦੀਪ ਸਿੰਗਲਾ, ਅਜੈ ਬਜਾਜ, ਨਵੀਨ ਅਰੋੜਾ, ਪ੍ਰਮੋਦ ਕਪੂਰ, ਗੁਲਸ਼ਨ ਸਚਦੇਵਾ, ਬੂਟਾ ਸਿੰਘ ਅਤੇ ਦਿਨੇਸ਼ ਕਟਾਰੀਆ ਆਦਿ ਨੇ ਵੱਧ ਚੜ੍ਹ ਕੇ ਹਿੱਸਾ ਲਿਆ |