19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਡਾ. ਅਭਿਸ਼ੇਕ ਅਰੋੜਾ ਵਲੋਂ ਰਾਮ-ਲੀਲ੍ਹਾ ਦਾ ਸ਼ੁੱਭ ਆਰੰਭ

ਅਜੀਤ ਡੈਸਕ 25-09-2025
ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ) -ਫ਼ਿਰੋਜ਼ਪੁਰ ਕੈਂਟ ਸਥਿਤ ਘੁੰਮਾਹਰ ਮੰਡੀ ਵਿਚ ਸ਼੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਵਿਆ ਰਾਮ-ਲੀਲ੍ਹਾ ਕਰਵਾਈ ਜਾ ਰਹੀ ਹੈ | ਰਾਮ-ਲੀਲ੍ਹਾ ਦਾ ਸ਼ੁੱਭ ਆਰੰਭ ਅਮਨਦੀਪ ਹਸਪਤਾਲ ਦੇ ਫੈਕਲਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਨੇ ਜੋਤ ਜਗਾ ਕੇ ਕੀਤਾ | ਉਦਘਾਟਨ ਸਮਾਗਮ 'ਤੇ ਕਮੇਟੀ ਦੇ ਅਧਿਕਾਰੀਆਂ ਨੇ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਭੇਟ ਕਰਕੇ ਕੀਤਾ | ਪ੍ਰਧਾਨ ਰਿੰਕੂ ਸ਼ਰਮਾ ਦੀ ਅਗਵਾਈ ਵਿਚ ਪੂਰੀ ਟੀਮ ਉਤਸ਼ਾਹ ਅਤੇ ਸਮਰਪਣ ਭਾਵਨਾ ਨਾਲ ਕੰਮ ਕਰ ਰਹੀ ਸੀ | ਇਸ ਮੌਕੇ ਡਾ. ਅਭਿਸ਼ੇਕ ਅਰੋੜਾ ਨੇ ਕਿਹਾ ਕਿ ਰਾਮ-ਲੀਲ੍ਹਾ ਭਾਰਤੀ ਸਭਿਆਚਾਰ ਦੀ ਆਤਮਾ ਹੈ | ਇਹ ਸਿਰਫ਼ ਮਨੋਰੰਜਨ ਨਹੀਂ, ਸਗੋਂ ਜੀਵਨ ਨੂੰ ਧਰਮ, ਸਚਾਈ, ਤਿਆਗ ਤੇ ਸੇਵਾ ਵਰਗੀਆਂ ਮੁੱਲਾਂ ਨਾਲ ਜੋੜਨ ਦਾ ਸਾਧਨ ਹੈ | ਇਸ ਮੌਕੇ ਮੁਕੇਸ਼, ਰਣਜੀਤ, ਰਜਿੰਦਰ, ਰਮਨ, ਸਨੀ, ਅਮਨ, ਸ਼ੁਕਲਾ ਪੰਡਿਤ ਸਮੇਤ ਪੂਰੀ ਟੀਮ ਹਾਜ਼ਰ ਰਹੀ |
ਪਿਛਲੀ ਖ਼ਬਰ ਜੀਵਨ ਮੱਲ ਸਰਕਾਰੀ ਸਕੂਲ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਗੁਰੂਹਰਸਹਾਏ ਲਗਾਇਆ ਕਿਸਾਨ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।