28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਘਰ 'ਚੋਂ 25 ਤੋਲੇ ਸੋਨਾ, ਅੱਧਾ ਕਿੱਲੋ ਚਾਂਦੀ ਦੇ ਗਹਿਣਿਆਂ ਸਮੇਤ 50 ਹਜ਼ਾਰ ਰੁਪਏ ਚੋਰੀ <br/>

ਭਵਾਨੀਗੜ੍ਹ ਦੇ ਗੁਰੂ ਨਾਨਕ ਨਗਰ ਦੇ ਵਾਰਡ ਨੰਬਰ 10 'ਚ ਚੋਰੀ ਦੀ ਹੋਈ ਘਟਨਾ ਵਾਲੇ ਘਰ ਦਾ ਬਾਹਰੀ ਦਿ੍ਸ਼ | ਤਸਵੀਰ : ਲਖਵਿੰਦਰ ਪਾਲ ਗਰਗ <br/> 29-12-2025
ਭਵਾਨੀਗੜ੍ਹ 28 ਦਸੰਬਰ (ਲਖਵਿੰਦਰ ਪਾਲ ਗਰਗ)-ਸਥਾਨਕ ਗੁਰੂ ਨਾਨਕ ਨਗਰ ਦੇ ਵਾਰਡ ਨੰਬਰ 10 ਵਿਖੇ ਇੱਕ ਘਰ 'ਚੋਂ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ, ਅੱਧਾ ਕਿੱਲੋ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ | ਪੁਲਿਸ ਨੂੰ ਅਵਤਾਰ ਸਿੰਘ ਪੁੱਤਰ ਅਜੀਤ ਸਿੰਘ ਨੇ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਘਰੇਲੂ ਝਗੜੇ ਕਾਰਨ ਉਸ ਦਾ ਘਰਵਾਲੀ ਨਾਲ ਅਦਾਲਤ 'ਚ ਕੇਸ ਚੱਲਦਾ ਹੈ ਜਿਸ ਕਾਰਨ ਉਹ ਇਕੱਲਾ ਹੀ ਆਪਣੇ ਘਰ 'ਚ ਰਹਿੰਦਾ ਹੈ | ਬੀਤੇ ਦਿਨੀਂ ਉਹ ਕਿਸੇ ਕੰਮ ਤੋਂ ਵਾਪਸ ਆ ਕੇ ਜੋਗਿੰਦਰ ਬਸਤੀ ਵਿਖੇ ਕਿਸੇ ਜਾਣਕਾਰ ਦੇ ਘਰ ਰਹਿ ਗਿਆ ਸੀ | ਜਿੱਥੇ ਉਸ ਦੇ ਘਰ ਕੰਮ ਕਰਨ ਵਾਲੀ ਔਰਤ ਵੀ ਆ ਗਈ ਤਾਂ ਉਸ ਨੇ ਉਸ ਔਰਤ ਨੂੰ ਕਿਹਾ ਕਿ ਉਹ ਆਪਣੇ ਘਰ ਨਹੀਂ ਜਾਵੇਗਾ ਜਿਸ ਲਈ ਤੁਸੀਂ ਉਸ ਦੇ ਘਰ ਨੂੰ ਜਿੰਦਰੇ ਲਾ ਆਓ | ਅਗਲੇ ਦਿਨ ਜਦੋਂ ਉਹ ਸ਼ਾਮ ਨੂੰ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੇ ਆਪਣੇ ਘਰ ਕੰਮ ਕਰਦੀ ਔਰਤ ਨੂੰ ਘਰ ਦੇ ਜਿੰਦਰੇ ਖੋਲ੍ਹਣ ਦੇ ਲਈ ਫ਼ੋਨ ਕੀਤਾ | ਜਦੋਂ ਉਹ ਆਪਣੇ ਘਰ ਪਹੁੰਚਿਆਂ ਤਾਂ ਕੰਮ ਕਰਨ ਵਾਲੀ ਔਰਤ ਨੇ ਉਸ ਨੂੰ ਦੱਸਿਆ ਕਿ ਘਰ ਦਾ ਕੁਝ ਸਮਾਨ ਇੱਧਰ-ਉੱਧਰ ਖਿੱਲਰਿਆਂ ਹੋਇਆ ਹੈ | ਉਸ ਨੇ ਘਰ ਵਿਚ ਪਏ ਗਹਿਣੇ ਅਤੇ ਨਕਦੀ ਨੂੰ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਕਿਸੇ ਨੇ ਘਰ 'ਚ ਪਈ ਪੇਟੀ ਵਿਚੋਂ ਸੋਨੇ, ਚਾਂਦੀ ਦੇ ਗਹਿਣੇ ਜਿਨ੍ਹਾਂ 'ਚ ਸੋਨੇ ਦਾ ਹਾਰ, ਕਾਂਟੇ, ਟਿੱਕਾ, 5-6 ਛਾਪਾ, ਕੜੇ ਜੋ ਕਿ 25 ਤੋਲਿਆ ਦੇ ਕਰੀਬ ਸੀ, ਚਾਂਦੀ ਦੇ ਗਹਿਣਿਆਂ 'ਚ ਪੰਜੇਬਾਂ, ਕੰਗਣ, ਸਿੱਕੇ ਜੋ ਕਿ ਅੱਧਾ ਕਿੱਲੋ ਦੇ ਕਰੀਬ ਸੀ ਇਸ ਤੋਂ ਇਲਾਵਾ ਘਰ 'ਚ ਪਈ 50 ਹਜ਼ਾਰ ਦੇ ਕਰੀਬ ਦੀ ਨਕਦੀ ਗ਼ਾਇਬ ਸੀ | ਜਿਸ ਦੀ ਸ਼ਿਕਾਇਤ ਉਸ ਨੇ ਸਥਾਨਕ ਪੁਲਿਸ ਕੋਲ ਕੀਤੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਹੋਏ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਧੂਰੀ ਦਾ ਸਰਬਪੱਖੀ ਵਿਕਾਸ ਕਰਕੇ ਮਾਡਲ ਸ਼ਹਿਰ ਵਜੋਂ ਕੀਤਾ ਜਾ ਰਿਹਾ ਤਿਆਰ-ਦਲਵੀਰ ਸਿੰਘ ਢਿੱਲੋਂ ਅਗਲੀ ਖ਼ਬਰ ਰੋਟਰੀ ਕਲੱਬ ਅਹਿਮਦਗੜ੍ਹ ਡਾਇਨੈਮਿਕ ਦੇ ਪ੍ਰਧਾਨ ਅਤੇ ਸੈਕਟਰੀ ਦਾ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।