28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰੋਟਰੀ ਕਲੱਬ ਅਹਿਮਦਗੜ੍ਹ ਡਾਇਨੈਮਿਕ ਦੇ ਪ੍ਰਧਾਨ ਅਤੇ ਸੈਕਟਰੀ ਦਾ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ

ਅਜੀਤ ਡੈਸਕ 29-12-2025
ਅਹਿਮਦਗੜ੍ਹ, 28 ਦਸੰਬਰ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ)-ਸਥਾਨਕ ਰੋਟਰੀ ਕਲੱਬ ਡਾਇਨੈਮਿਕ ਅਹਿਮਦਗੜ੍ਹ ਦੇ ਅਹੁਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਹੋਟਲ ਮੂਨ ਵਾਕ ਵਿਖੇ ਯਾਦਗਾਰੀ ਹੋ ਨਿੱਬੜਿਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਡੀਜੀ ਭੁਪੇਸ਼ ਮਹਿਤਾ, ਪੀ.ਡੀ.ਜੀ. ਗਵਰਨਰ ਆਮਜਦ ਅਲੀ ਤੇ ਹੋਰ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਕੇ ਪ੍ਰਧਾਨ ਮੁਨੀਸ ਢੰਡ ਅਤੇ ਸੈਕਟਰੀ ਸ਼ੈਂਕੀ ਗੋਇਲ ਦੀ ਤਾਜ ਪੋਸ਼ੀ ਕਰਵਾਈ | ਇਸ ਮੌਕੇ ਡੀਜੀ ਭੁਪੇਸ਼ ਮਹਿਤਾ ਨੇ ਕਿਹਾ ਕਿ ਰੋਟਰੀ ਕਲੱਬ ਇਕੱਲੇ ਇੱਕ ਜ਼ਿਲੇ੍ਹ ਜਾਂ ਇੱਕ ਸਟੇਟ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਲੋਕ ਭਲਾਈ ਦੇ ਕੰਮ ਕਰ ਰਹੀ ਹੈ | ਪ੍ਰਧਾਨ ਮੁਨੀਸ਼ ਢੰਡ ਅਤੇ ਆਮਜਦ ਅਲੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਗਲੇ ਸਮੇਂ 'ਚ ਸੰਸਥਾ ਵਲੋਂ ਕੀਤੇ ਜਾਣ ਵਾਲੇ ਪੋ੍ਰਜੈਕਟਾਂ ਵਾਰੇ ਦੱਸਿਆ | ਸਟੇਜ ਸਕੱਤਰ ਦੀ ਭੂਮਿਕਾ ਸ਼ੈਂਕੀ ਗੋਇਲ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਨਿਤਨ ਜੈਨ ਮਿਡ ਟਾਊਨ ਪੈ੍ਰਜ਼ੀਡੈਂਟ, ਹਨੀ ਜੈਨ ਸੈਕਟਰੀ ਮਿਡ ਟਾਊਨ, ਮਨੀਸ਼ ਸਿੰਗਲਾ ਕੈਸ਼ੀਅਰ ਮਿਡ ਟਾਊਨ, ਇੱਕਬਾਲ ਅਹਿਮਦ ਸੈਕਟਰੀ ਮਲੇਰਕੋਟਲਾ, ਮੁਹੰਮਦ ਜਮੀਲ ਕੈਸ਼ੀਅਰ ਮਲੇਰਕੋਟਲਾ, ਮੁਹੰਮਦ ਅਸਰਾਰ ਜ਼ੋਨਲ ਅਸਿਸਟੈਂਟ ਗਵਰਨਰ, ਪ੍ਰੋਫੈਸਰ ਐਸ.ਪੀ. ਸੋਫਤ ਅਸਿਸਟੈਂਟ ਗਵਰਨਰ, ਰੋਟੇਰੀਅਨ ਮਹੇਸ਼ ਸ਼ਰਮਾ, ਕੌਸ਼ਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਟੰਡਨ, ਅਸ਼ੋਕ ਡੱਬੀ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਅਹਿਮਦਗੜ੍ਹ ਪ੍ਰਧਾਨ ਮਨੀਸ਼ ਢੰਡ, ਸੈਕਟਰੀ ਸੈਂਕੀ ਗੋਇਲ ਭੁੱਟਾ, ਜੋਧਾ ਵਰਮਾ, ਜਸ਼ਨ ਗੁਪਤਾ, ਗੁਰਮੀਤ ਬਿੱਲਾ, ਗੌਰਵ ਸਿੰਗਲਾ, ਅੰਸੁਲ ਗਰਗ, ਨਤੀਸ ਗੁਪਤਾ, ਅਮਨ ਵਰਮਾ, ਰਜੀਵ ਕਰਿਆਨਾ, ਅਸੀਸ ਹਰਵਿਲਾਸ, ਰਿਸ਼ੀ ਜੋਸੀ, ਬਬਲ, ਐਡਵੋਕੇਟ ਸੰਜੇ ਢੰਡ, ਨਰਿੰਦਰ ਗੋਇਲ, ਕਮਲ ਵਰਮਾ, ਕਰਨ ਗੋਇਲ, ਮੱਖਣ, ਰਾਜਨ ਥਾਪਰ ਆਦਿ ਰੋਟੇਰੀਅਨ ਹਾਜ਼ਰ ਸਨ |
ਪਿਛਲੀ ਖ਼ਬਰ ਘਰ 'ਚੋਂ 25 ਤੋਲੇ ਸੋਨਾ, ਅੱਧਾ ਕਿੱਲੋ ਚਾਂਦੀ ਦੇ ਗਹਿਣਿਆਂ ਸਮੇਤ 50 ਹਜ਼ਾਰ ਰੁਪਏ ਚੋਰੀ <br/> ਅਗਲੀ ਖ਼ਬਰ ਇਤਿਹਾਸਕ ਕਾਰਨਾਮਿਆਂ ਸਦਕਾ ਸਿੱਖ ਕੌਮ ਨੇ ਬਲਵਾਨ ਇਤਿਹਾਸ ਸਿਰਜਿਆ-ਸ਼ੇਰਪੁਰ, ਦਿਉਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।