23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ <br/>

ਜਥੇਬੰਦੀ 'ਚ ਸ਼ਾਮਿਲ ਹੋਏ ਨਵੇਂ ਸਾਥੀ ਦਾ ਸਵਾਗਤ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ | ਤਸਵੀਰ: ਧਾਲੀਵਾਲ <br/> 05-12-2025
ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਧਾਲੀਵਾਲ, ਭੁੱਲਰ)-ਦੀ ਸੁਨਾਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਨੇੜੇ ਪੈਨਸ਼ਨ ਦਫ਼ਤਰ ਵਿਖੇ ਹੋਈ | ਜਿਸ ਵਿਚ ਵਿੱਛੜ ਗਏ ਸਾਥੀ ਅਜੀਤ ਸਿੰਘ ਫ਼ੌਜੀ ਚੀਮਾ ਅਤੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਮ ਪ੍ਰਕਾਸ਼ ਨਾਗਰੀ ਦੀ ਪਤਨੀ ਸ੍ਰੀਮਤੀ ਸੁਰਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਜਥੇਬੰਦੀ'ਚ ਸ਼ਾਮਿਲ ਹੋਏ ਨਵੇਂ ਸਾਥੀ ਮਨੋਹਰ ਲਾਲ ਸ਼ਰਮਾ ਸਵਾਗਤ ਕੀਤਾ ਗਿਆ | ਮੀਟਿੰਗ ਵਿਚ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਵਿਚਾਰ ਚਰਚਾ ਕਰਨ ਉਪਰੰਤ 17 ਦਸੰਬਰ ਨੂੰ ਪੈਨਸ਼ਨ ਦਿਵਸ ਮਨਾਉਣ ਦੀਆਂ ਤਿਆਰੀਆਂ ਲੈ ਕੇ ਵੀ ਵਿਚਾਰ ਵਟਾਂਦਰਾ ਕਰਨ ਦੇ ਨਾਲ-ਨਾਲ ਪੈਨਸ਼ਨ ਦਿਵਸ 'ਤੇ ਐਸੋਸੀਏਸ਼ਨ ਦਾ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ | ਮਾਸਟਰ ਅੰਤਰ ਸਿੰਘ ਅਨੰਦ, ਜਗਦੇਵ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੀ ਮੁਲਾਜਮ-ਪੈਨਸ਼ਰਜ ਮਾਰੂ ਨੀਤੀਆਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਾਰ ਸਾਲ ਹੋਣ ਤੇ ਵੀ ਜਾਇਜ਼ ਮੰਗਾਂ ਮੰਨਣ ਦੇ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ | ਇਸ ਮੌਕੇ ਕੁਲਦੀਪ ਪਾਠਕ, ਜਗਦੇਵ ਸਿੰਘ ਚੀਮਾ, ਮਦਨ ਲਾਲ ਬਾਂਸਲ, ਸੁਖਵਿੰਦਰ ਸਿੰਘ ਚੱਠਾ, ਪ੍ਰਕਾਸ਼ ਸਿੰਘ ਕੰਬੋਜ, ਰਤਨ ਲਾਲ, ਕਿ੍ਸ਼ਨ ਕੁਮਾਰ ਗੋਇਲ, ਸੁਖਦੇਵ ਸਿੰਘ ਚੀਮਾ, ਓਮ ਪ੍ਰਕਾਸ਼ ਵਾਸਨ, ਕਰਮ ਸਿੰਘ ਛਾਜਲੀ, ਰਜਿੰਦਰ ਕੁਮਾਰ ਗਰਗ, ਥਾਣੇਦਾਰ ਸ਼ੇਰ ਸਿੰਘ ਨੀਲੋਵਾਲ, ਗਿਰਧਾਰੀ ਲਾਲ ਜਿੰਦਲ, ਡਾ. ਸ਼ਮਿੰਦਰ ਸਿੰਘ ਸਿੱਧੂ, ਮਦਨ ਲਾਲ ਬਾਂਸਲ, ਅਸ਼ੋਕ ਵਰਮਾ, ਬਲਵੰਤ ਸਿੰਘ ਸ਼ੇਰੋਂ, ਕਿ੍ਸ਼ਨ ਸਿੰਘ ਜਖੇਪਲ ਅਤੇ ਧੰਨ ਸਿੰਘ ਚੱਠਾ ਨਨਹੇੜਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸੰਗਰੂਰ ਵਿਚ ਬਹੁਤੇ ਨਿੱਜੀ ਅਦਾਰਿਆਂ ਦੇ ਬੋਰਡ ਪੰਜਾਬੀ ਤੋਂ ਸੱਖਣੇ <br/> ਅਗਲੀ ਖ਼ਬਰ ਕਲਸ਼ ਯਾਤਰਾ ਨਾਲ ਸ਼੍ਰੀਮਦ ਭਾਗਵਤ ਕਥਾ ਦਾ ਹੋਇਆ ਸ਼ੁਭ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।